4 C
United Kingdom
Friday, March 6, 2026

More

    ਨਿਊਜ਼ੀਲੈਂਡ ਰਗਬੀ ਖੇਡਾਂ ਦੀ ਸ਼ੁਰੂਆਤ 14 ਜੂਨ ਤੋਂ

    14 ਜੂਨ ਤੋਂ ਈਡਨ ਪਾਰਕ ਦੇ ਵਿਚ ਰਗਬੀ ਦੀ ਸ਼ੁਰੂਆਤ ਨਾਲ ਸ਼ਹਿਰ ਦੀਆਂ ਰੌਣਕਾਂ ਵਿਚ ਹੋਵੇਗਾ ਵਾਧਾ
    ਔਕਲੈਂਡ 11 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਨਿਊਜ਼ੀਲੈਂਡ ਦੇ ਵਿਚ ਲਾਕਡਾਊਨ 9 ਜੂਨ ਤੋਂ ਖਤਮ ਹੋ ਚੁੱਕਾ ਹੈ ਲੋਕ ਜਿੱਥੇ ਆਮ ਜ਼ਿੰਦਗੀ ਦੀ ਪਟੜੀ ਉਤੇ ਚੜ੍ਹ ਗਏ ਹਨ ਉਥੇ ਖੇਡਾਂ ਨਾਲ ਪਿਆਰ ਰੱਖਣ ਵਾਲੇ ਵੀ ਖੇਡਾਂ ਦੀ ਉਡੀਕ ਵਿਚ ਸਨ। ਹੁਣ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਈਡਨ ਪਾਰਕ ਦੇ ਵਿਚ ਰਗਬੀ ਖੇਡ ਦਾ ਆਯੋਜਨ 14 ਜੂਨ ਨੂੰ ਹੋ ਰਿਹਾ ਹੈ। ਬਲੂਜ਼ ਅਤੇ ਹੂਰੀਕੇਨਜ ਟੀਮਾਂ ਦਰਮਿਆਨ ਇਹ ਮੁਕਾਬਲੇ ਹੋਣਗੇ। 30,000 ਦੇ ਕਰੀਬ ਖੇਡ ਪ੍ਰੇਮੀਆਂ ਦਾ ਇਸ ਮੌਕੇ ਪਹੁੰਚਣ ਦਾ ਅਨੁਮਾਨ ਹੈ। ਟਿਕਟਾਂ ਦੇ ਵਿਚ ਬੱਸਾਂ, ਟ੍ਰੇਨਾਂ ਅਤੇ ਫੇਰੀ ਦੇ ਵਿਚ ਇਨ੍ਹਾਂ ਮੈਚਾਂ ਦੇ ਖੇਡਣ ਜਾਣ ਲਈ ਵੱਖਰੀ ਟਿਕਟ ਨਹੀਂ ਲੈਣੀ ਪਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!