4.4 C
United Kingdom
Saturday, March 7, 2026

More

    ਗੀਤ- “ਸੌਂ ਲੈ ਮੇਰੀ ਬੱਚੀਏ”

    ਅਜੇ ਤੂੰ ਆਰਾਮ ਨਾਲ,
    ਸੌਂ ਲੈ ਮੇਰੀ ਬੱਚੀਏ।
    ਦਿਲ ਦੀ ਏ ਭੋਲੀਏ ਤੇ,
    ਮਨ ਦੀਏ ਸੱਚੀਏ।

    ਵਿਰਸੇ ਦੇ ਨਾਲ ਤੇਰੀ,
    ਬੜੀ ਗੂੜੀ ਸਾਂਝ ਨੀ।
    ਵਿਦਿਆ ਪੜਾ ਕੇ ਤੈਨੂੰ,
    ਓਈਓ ਦੇਣਾਂ ਦਾਜ ਨੀ।
    ਮੈਂ ਬੋਲੀ ਪਾਉਨੀਂ ਆ,
    ਤੇ ਆਜਾ ਦੋਵੇਂ ਨੱਚੀਏ।
    ਅਜੇ ਤੂੰ ਆਰਾਮ ਨਾਲ,
    ਸੌਂ ਲੈ ਮੇਰੀ ਬੱਚੀ ਏ।

    ਮੇਰੇ ਪਿੱਛੇ ਪਿੱਛੇ ਤੂੰ ਵੀ,
    ਕਿੰਨਾ ਸੋਹਣਾ ਗਾਉਨੀ ਏਂ।
    ਨੀ ਤੋਤਲੀਆਂ ਕਰ ਕਰ,
    ਬੜਾ ਸਮਝਾਉਨੀਂ ਏਂ।
    ਨੀ ਬਹਿ ਜਾ ਦੁੱਖ ਸੁੱਖ ਫੋਲ,
    ਤੇ ਸਾਹਵਾਂ ਵਿੱਚ ਰਚੀਏ।
    ਅਜੇ ਤੂੰ ਆਰਾਮ ਨਾਲ,
    ਸੌਂ ਜਾ ਮੇਰੀ ਬੱਚੀਏ।

    ਬੜਾ ਗੂੜਾ ਰਿਸ਼ਤਾ ਏ,
    ਤੇਰੇ ਮੇਰੇ ਵਿੱਚ ਨੀਂ।
    ਸਾਡੇ ਵਿੱਚ ਬਣੀ ਹੋਈ,
    ਰੂਹਾਨੀ ਇੱਕ ਖਿੱਚ ਨੀ।
    ਹੁੰਦੀ ਏ ਪ੍ਰੀਤਾਂ ਵਾਲੀ,
    ਤੰਦ ਬੜੀ ਕੱਚੀਏ।
    ਅਜੇ ਤੂੰ ਆਰਾਮ ਨਾਲ,
    ਸੌਂ ਲੈ ਮੇਰੀ ਬੱਚੀ ਏ।

    ਤੂੰ ਮੇਰੇ ਅੱਗੇ ਪਿੱਛੇ,
    ਜਦੋਂ ਅੰਮੀ ਅੰਮੀ ਕਰਦੀ।
    ਤੈਨੂੰ ਵੇਖ ਵੇਖ ਰਜਨੀ,
    ਵੀ ਠੰਡੇ ਹੌਕੇ ਭਰਦੀ।
    ਮਾਂ ਦੀ ਦਿੱਤੀ ਮੱਤ ਨਾਲ,
    ਧੀਏ ਸਦਾ ਜੱਚੀਏ।
    ਅਜੇ ਤੂੰ ਆਰਾਮ ਨਾਲ,
    ਸੌਂ ਲੈ ਮੇਰੀ ਬੱਚੀ ਏ।

    ਰਜਨੀ ਵਾਲੀਆ
    ਕਪੂਰਥਲਾ

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!