7.9 C
United Kingdom
Saturday, March 7, 2026

More

    ਗੀਤ- ‘ਜਾਨ’

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਹੋਇਆ ਅੱਲਾ ਮੇਰੇ,
    ਉੱਤੇ ਮਿਹਰਬਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।
    ਤੇਰੇ ਵਿੱਚ ਮੇਰਾ ਮੋਹ,
    ਮੇਰੇ ਵਿੱਚ ਤੇਰਾ ਮੋਹ।
    ਓਦਾਂ ਆਪਾਂ ਇੱਕ ਪਰ,
    ਤੱਕਣੇਂ ਨੂੰ ਦੋ ਵੇ,
    ਤੂੰ ਮੇਰੇ ਲਈ ਮਦੀਨਾਂ,
    ਤੇ ਕੁਰਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ ।

    ਓਏ ਮਰਨਾ ਮੈਂ ਜਾਣਾਂ,
    ਕਿਹਾ ਕਰਨਾ ਮੈਂ ਜਾਣਾਂ।
    ਮੇਰਾ ਵਿਕਦਾ ਨਈਂ ਕਦੇ,
    ਵੀ ਈਮਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    ਮੇਰਾ ਦਿਲ ਬੜਾ ਸਾਫ,
    ਕਰ ਦੇਵੀਂ ਏਨੂੰ ਮੁਆਫ।
    ਏਸ ਚੰਦਰੇ ਨੂੰ ਸਮਝੀਂ,
    ਨਾਦਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    ਜਿੰਨੂ ਕਰ ਬੈਠਾਂ ਕੌਲ,
    ਜਿੰਦ ਓਤੋਂ ਦਿਆਂ ਰੋਲ।
    ਇੱਕ ਵਾਰੀ ਦੇ ਕੇ,
    ਜ਼ੁਬਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    ਮੈਨੂੰ ਮੇਰੇ ਨਾ ਨੀ ਮੋਹ,
    ਮੈਂ ਤਾਂ ਤੇਰਾ ਗਿਆ ਹੋ।
    ਤੂੰ ਮੇਰਾ ਰੋਜ਼ਾ ਤੇ ਮਹੀਨਾ,
    ਰਮਜ਼ਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    ਹੋਈ ਚੰਦਰੀ ਕੁਤਾਈ,
    ਮੌਲਾ ਕਰਦੇ ਸ਼ੂਦਾਈ।
    ਮਾਰ ਚਾੜਕੇ ਕਟਹਿਰੇ,
    ਅਰਮਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    ਮੈਂ ਲੋਚਾਂ ਤੇਰੀ ਛਾਂ,’
    ਮੇਰੇ ਬਖਸ਼ੀ ਗੁਨਾਂਹ।
    ਦੁੱਖਭੰਜਨ ਤੇ ਕਰ,
    ਅਹਿਸਾਨ ਸੱਜਣਾਂ।
    ਤੇਰੇ ਵਿੱਚ ਮੇਰੀ ਵੱਸਦੀ,
    ਏ ਜਾਨ ਸੱਜਣਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!