ਅਕਾਲੀ ਦਲ ਖਾਲਸਤਾਨ ਦੀ ਮੰਗ ਬਾਅਦ ਚ ਕਰੇ ਪਹਿਲਾਂ ਕੇਂਦਰ ਤੋ ਆਨੰਦਪੁਰ ਦਾ ਮਤਾ ਪਾਸ ਕਰਵਾਵੇ – ਪਰਮਿੰਦਰ ਸਿੰਘ ਢੀਂਡਸਾ।
ਹੰਡਿਆਇਆ, ਬੰਧਨ ਤੋੜ ਸਿੰਘ
ਅੱਜ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਜਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਉਹਨਾਂ ਪਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਤਾਲਾਬੰਦੀ ਵਿੱਚ ਅਨੇਕਾਂ ਸਮੱਸਿਆਵਾਂ ਵਿਚ ਘਿਰ ਗਏ ਹਨ ਜਿਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਪ੍ਰਬੰਧ ਨਹੀਂ ਕਰ ਰਹੀ ਉਲਟਾ ਲੋਕਾਂ ਦੇ ਚਲਾਨ ਕੱਟ ਕੱਟ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਿਸ ਸਬੰਧੀ ਅੱਜ ਬਰਨਾਲਾ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ। ਅੱਗੇ ਬੋਲਦਿਆਂ ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖਾਲਸਤਾਨ ਦੀ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਖਾਲਸਾ ਵਲੋਂ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਦੀ ਹਾਜਰੀ ਚ ਕੇਂਦਰ ਤੋਂ ਕੀਤੀ ਮੰਗ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਪਾਸੋਂ ਅਨੰਦਪੁਰ ਦੇ ਮਤੇ ਨੂੰ ਜਿਸ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣਾ,ਦਰਿਆਵਾਂ ਦੇ ਪਾਣੀ ਤੇ ਪੰਜਾਬ ਦਾ ਹੱਕ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ ਆਦਿ ਪਾਸ ਕਰਵਾਏ। ਕਿਉਕਿ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹਨ ਅਤੇ ਆਪ ਉਹ ਐਮ ਪੀ ਹਨ । ਉਹਨਾਂ ਕਿਹਾ ਕਿ ਕੇਂਦਰ ਵੱਲੋਂ ਫ਼ਸਲਾਂ ਦੀ ਸਿੱਧੀ ਖਰੀਦ ਕਰਨ ਕਰਨ ਪੰਜਾਬ ਨੂੰ 12 ਹਜਾਰ ਕਰੋੜ ਦਾ ਘਾਟਾ ਪਵੇਗਾ ਜਿਸ ਵਿਚ ਅਕਾਲੀ ਦਲ ਨੇ ਚੁੱਪ ਧਾਰ ਲਈ ਹੈ।ਜੌ ਪੰਜਾਬ ਲਈ ਨੁਕਸਾਨ ਦੇਹ ਹੈ। ਇਸ ਮੌਕੇ ਰੂਬਲ ਸਿੰਘ ਗਿੱਲ, ਰਵਿੰਦਰ ਸਿੰਘ ਰੰਮੀ ਢਿੱਲੋਂ ,ਅਜੀਤ ਸਿੰਘ ਕੁਤਬਾ,ਜੈਪਾਲ ਸਿੰਘ ਨਾਈਵਾਲ,ਸੁਰਿੰਦਰ ਸਿੰਘ ਆਹਲੂਵਾਲੀਆ, ਗੁਰਵਿੰਦਰ ਸਿੰਘ ਗਿਨੀ,ਅਜਾਇਬ ਸਿੰਘ ਸਿੱਧੂ,ਅਮਰ ਸਿੰਘ,ਬਲਦੀਪ ਸਿੰਘ, ਮਨੁ ਜਿੰਦਲ,ਵਿਸ਼ਾਲ ਕੁਮਾਰ ਧਨੌਲਾ,,,,ਵਰਿੰਦਰ ਸਿੰਘ ਟੀਟੂ,ਹਰਜੋਤ ਸਿੰਘ ਦੋਨੋ ਪੀ ਏ ਢੀਂਡਸਾ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸਮਰੱਥਕ ਹਾਜਰ ਸਨ