9.6 C
United Kingdom
Saturday, March 7, 2026

More

    ਸਕੂਲ ਪ੍ਰਿੰਸੀਪਲ ਵਿਰੁੱਧ ਮਹਿਲਾ ਅਧਿਆਪਕ 54 ਘੰਟੇ ਬਾਅਦ ਵੀ ਟੈਂਕੀ ‘ਤੇ ਡਟੀਆਂ

    ਟੈੰਕੀ ਤੇ ਬੈਠੀ ਮਹਿਲਾ ਅਧਿਆਪਕ ਹੋਈ ਬੇਹੋਸ਼

    ਬਰਨਾਲਾ (ਲਿਆਕਤ ਅਲੀ, ਜਗਸੀਰ ਸਿੰਘ ਧਾਲੀਵਾਲ ਸਹਿਜੜਾ )

    ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਵਿਚਕਾਰ ਪੈਦਾ ਹੋਇਆ ਵਿਵਾਦ ਸੁਲਝਣ ਦੀ ਥਾਂ ਹੋਰ ਉਲਝਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਪ੍ਰਿੰਸੀਪਲ ‘ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਕੂਲ ਦੀਆਂ ਕੁਝ ਅਧਿਕਆਪਕਾਵਾਂ ਸਕੂਲ ਦੇ ਸਾਹਮਣੇ ਆਈਟੀਆਈ ਚੌਂਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਡਟੀਆਂ ਹੋਈਆਂ ਹਨ ।ਅਤੇ ਕਈ ਜਨਤਕ ਜਥੇਬੰਦੀਆਂ ਉਹਨਾਂ ਦੇ ਹੱਕ ਵਿੱਚ ਨਿਤਰ ਆਈਆਂ ਹਨ, ਉਥੇ ਹੀ ਦੂਸਰੇ ਪਾਸੇ ਸਕੂਲ ਦੀ ਮੈਨੇਜਮੈਂਟ ਵੱਲੋਂ ਅੱਜ ਪ੍ਰਿੰਸੀਪਲ ਦੇ ਹੱਕ ਵਿੱਚ ਨਿਤਰਦਿਆਂ ਸਕੂਲ ਦੇ ਸਟਾਫ ਤੋਂ ਪ੍ਰਿੰਸੀਪਲ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕਰਵਾਈ ਗਈ। ਸਕੂਲ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਕੇਵਲ ਕ੍ਰਿਸ਼ਨ ਅਤੇ ਐਮ.ਡੀ ਰਣਪ੍ਰੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਸਕੂਲ ਦੇ ਸਟਾਫ ਵੱਲੋਂ ਇੱਕ ਲਿਖਤੀ ਪੱਤਰ ਰਾਹੀਂ ਪ੍ਰਿੰਸੀਪਲ ਦੇ ਹੱਕ ਵਿੱਚ ਪੁਸ਼ਟੀ ਕੀਤੀ ਗਈ ਕਿ ਸਕੂਲ ਦਾ ਪ੍ਰਿੰਸੀਪਲ ਸਾਡੇ ਬੁਜਰਗ ਸਮਾਨ ਹੈ। ਅਤੇ ਉਹਨਾਂ ਵੱਲੋਂ ਸਕੂਲ ਸਟਾਫ ਨਾਲ ਬਹੁਤ ਚੰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਸਕੂਲ ਦੀਆਂ ਕੁਝ ਅਧਿਆਪਕਾਵਾਂ ਵੱਲੋਂ ਕਿਸੇ ਦੇ ਗੁੰਮਰਾਹ ਕਰਨ ‘ਤੇ ਪ੍ਰਿੰਸੀਪਲ ਕਰਨਲ ਸ੍ਰੀ ਨਿਵਾਸਲੂ ‘ਤੇ ਗਲਤ ਆਰੋਪ ਲਗਾਏ ਜਾ ਰਹੇ ਹਨ। ਇਸ ਮੌਕੇ ਮੈਡਮ ਨਛੱਤਰ ਕੌਰ, ਅਲਕਾ ਗੁਪਤਾ, ਸ੍ਰੀਮਤੀ ਦੀਪਨਾ, ਬਲਜੀਤ ਕੌਰ ਅਸ਼ਟ, ਰਜਨੀ ਬਾਲਾ, ਮੋਨਿਕਾ, ਨੀਨਾ ਗੁਪਤਾ, ਸਾਧਨਾ ਉਬਰਾਏ, ਪ੍ਰਦੀਪ ਕੁਮਾਰ, ਰਾਜੇਸ ਕੁਮਾਰ, ਕਿਰਨਾ ਰਾਣੀ, ਭਾਰਤੀ ਸੇਵਕ, ਰਜਨੀ ਬਾਂਸਲ ਸਮੇਤ ਸਕੂਲ ਦਾ ਕਾਫੀ ਸਟਾਫ ਹਾਜਰ ਸੀ। ਉਧਰ ਟੈਂਕੀ ‘ਤੇ ਡਟੀਆਂ ਹੋਈਆਂ ਅਧਿਆਪਕਾਵਾਂ ਅੰਮ੍ਰਿਤਪਾਲ ਕੌਰ, ਕਿਰਨਦੀਪ ਕੌਰ, ਪ੍ਰਭਜੀਤ ਕੌਰ ਅਤੇ ਸੀਮਾ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਦੀ ਇੱਕ ਸਾਥੀ ਅੱਜ ਗਰਮੀ ਕਾਰਨ ਬੇਹੋਸ ਵੀ ਹੋ ਗਈ ਸੀ, ਪਰ ਉਹ ਆਪਣੀ ਮੰਗਾਂ ਮੰਨੇ ਜਾਣ ਤੱਕ ਟੈਂਕੀ ‘ਤੇ ਡਟੀਆਂ ਰਹਿਣਗੀਆਂ। ਇਹਨਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀਨਵਾਸਲੂ ਵੱਲੋਂ ਅਧਿਆਪਕਾਵਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਛੁੱਟੀ ਮੰਗਣ ਜਾਂ ਕਿਸੇ ਹੋਰ ਕੰਮ ਲਈ ਗਈਆਂ ਅਧਿਆਪਕਾਵਾਂ ਕੋਲੋਂ ਸਰਮਸ਼ਾਰ ਕਰਨ ਵਾਲੇ ਸਵਾਲ ਪੁਛੇ ਜਾਂਦੇ ਹਨ। ਪਿਛਲੇ ਦਿਨੀਂ ਸਕੂਲ ਦੀ ਇੱਕ ਅÎਧਿਆਪਕਾ ਰਵਿੰਦਰ ਕੌਰ ਨਾਲ ਵੀ ਪ੍ਰਿੰਸੀਪਲ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਜਦੋਂ ਰਵਿੰਦਰ ਕੌਰ ਅਤੇ ਉਸਦੇ ਨਾਲ ਕੁਝ ਹੋਰ ਅਧਿਆਪਕਾਂਵਾਂ ਪ੍ਰਿੰਸੀਪਲ ਦੇ ਖਿਲਾਫ ਪੁਲਸ ਕੋਲ ਸਿਕਾਇਤ ਲੈ ਕੇ ਗਈਆਂ ਤਾਂ ਪੁਲਸ ਪ੍ਰਸਾਸ਼ਨ ਵੱਲੋਂ ਕਈ ਘੰਟੇ ਬਿਠਾਉਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਜਿਸ ਤੋਂ ਅੱਕ ਕੇ ਉਹਨਾਂ ਨੂੰ ਬਾਬਾ ਗਾਂਧਾ ਸਿੰਘ ਸਕੂਲ ਦੇ ਸਾਹਮਣੇ ਆਈ.ਟੀ.ਆਈ ਚੌਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜਨਾ ਪਿਆ ਹੈ, ਪਰ ਕੱਲ ਦਾ ਦਿਨ ਅਤੇ ਇੱਕ ਰਾਤ ਟੈਂਕੀ ‘ਤੇ ਕੱਟਣ ਦੇ ਬਾਵਜੂਦ ਵੀ ਕੋਈ ਪ੍ਰਸਾਸਨਿਕ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਤੱਕ ਨਹੀਂ ਆਇਆ। ਇਹਨਾਂ ਅਧਿਆਪਕਾਵਾਂ ਨੇ ਔਰਤਾਂ ਦੀ ਸੁਣਵਾਈ ਨਾ ਹੋਣ ਕਰਕੇ ਪੰਜਾਬ ਸਰਕਾਰ ‘ਤੇ ਵੀ ਕਈ ਤਰਾਂ ਦੇ ਸਵਾਲ ਖੜੇ ਕੀਤੇ ਹਨ। ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ‘ਤੇ ਡਟੀਆਂ ਇਹਨਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਉਹ ਮੰਗ ਮੰਨੇ ਜਾਣ ਡੱਟੀਆਂ ਰਹਿਗੀਆਂ, ਪਰ ਜੇਕਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਕੁਝ ਵੀ ਕਰ ਸਕਦੀਆਂ ਹਨ। ਟੈਂਕੀ ‘ਤੇ ਡਟੀਆਂ ਇਹਨਾਂ ਅਧਿਆਪਕਾਵਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ,ਸਮਾਜ ਸੁਧਾਰ ਕਮੇਟੀ ਧਨੌਲਾ, ਸਾਬਕਾ ਸੇਨਿਕ ਵਿੰਗ ਦੇ ਆਗੂ ਗੁਰਤੇਜ ਸਿੰਘ ਦਾਨਗੜ, ਮੋਰਚਾ ਪੰਜਾਬ ਸਮੇਤ ਕਈ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਟੈਂਕੀ ਹੇਠ ਲਗਾਏ ਧਰਨੇ ਵਿੱਚ ਸਮੂਲੀਅਤ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!