12 C
United Kingdom
Monday, June 8, 2026

More

    ਵਿਧਾਇਕਾ ਬਲਜਿੰਦਰ ਕੌਰ ਨੂੰ ਸੰਗਰੂਰ ਤੋਂ ਆਪ ਦਾ ਅਬਜਰਵਰ ਲਾਉਣ ਤੇ ਨਿੱਘਾ ਸਵਾਗਤ-‘ਆਜਮ ਦਾਰਾ’

    ਮਲੇਰਕੋਟਲਾ, 9 ਜੂਨ (ਜਮੀਲ ਜੌੜਾ)

    ਆਮ ਆਦਮੀ ਪਾਰਟੀ ਵਲੋਂ ਵਿਧਾਇਕਾ ਪਰੋਫੈਸਰ ਬਲਜਿੰਦਰ ਕੌਰ ਨੂੰ ਜਿਲਾ  ਸੰਗਰੂਰ ਦਾ ਅਬਜਰਵਰ ਲਾਉਣ ਤੇ ਹਲਕਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਆਜਮ ਦਾਰਾ ਵਲੋਂ ਨਿੱਘਾ ਸੁਆਗਤ ਕੀਤਾ।ਉਹਨਾਂ ਕਿਹਾ ਕਿ ਵਿਧਾਇਕਾ ਪਰੋਫੈਸਰ ਬਲਜਿੰਦਰ ਕੌਰ ਬਹੁਤ ਮਿਹਨਤੀ ਅਤੇ ਸਾਫ ਅਕਸ ਦੇ ਮਾਲਕ ਹਨ।ਜਿਹਨਾਂ ਦਾ ਪਾਰਟੀ ਵਿਚ ਬਹੁਤ ਵੱਡਾ ਮਾਣ ਤੇ ਸਤਿਕਾਰ ਹੈ। ਉਹਨਾਂ ਉਮੀਦ ਪਰਗਟ ਕਰਦਿਆਂ ਕਿਹਾ ਕਿ ਉਹ ਆਪ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਉਸਾਰੂ ਦਿਸ਼ਾ ਵੱਲ ਲੈ ਕੇ ਜਾਣਗੇ ਅਤੇ ਅਗਾਮੀਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਪਾਰਟੀ ਆਪਣੀ ਸਰਕਾਰ ਬਣਾਏਗੀ।ਉਹਨਾਂ ਕਿਹਾ ਕਿ ਲੋਕ ਹੁਣ ਕਾਂਗਰਸ ਅਤੇ ਅਕਾਲੀ-ਭਾਜਪਾ ਦਾ ਬਦਲਾਅ ਚਾਹੁੰਦੇ ਹਨ । ਇਸ ਮੌਕੇ ਆਪ ਦੇ ਜਿਲਾ ਜਨਰਲ ਸੈਕਟਰੀ ਪਿਆਰਾ ਸਿੰਘ ਖਾਲਸਾ, ਬਲਾਕ ਪਰਧਾਨ ਮੁਮਤਾਜ ਅੰਜੁਮ ਨਾਗੀ, ਜੁਆਇੰਟ ਸੈਕਟਰੀ ਸ਼ਹਿਬਾਜ ਰਾਣਾ, ਐਸ.ਸੀ ਵਿੰਗ ਦੇ ਇੰਚਾਰਜ ਬਲਵੀਰ ਸਿੰਘ ਕਿਲਾ, ਮੁਹੰਮਦ ਅਸਲਮ, ਮੁਖਤਿਆਰ ਖਾਂ, ਮੁਹੰਮਦ ਸ਼ਰੀਫ, ਬਾਦਸ਼ਾਹ, ਰਮਨਦੀਪ ਸਿੰਘ, ਮੁਹੰਮਦ ਯਾਕੂਬ, ਗੁਰਪਰੀਤ ਸਿੰਘ, ਵਿੱਕੀ, ਮੁਹੰਮਦ ਸਲੀਮ, ਸ਼ਿੰਗਾਰਾ ਸਿੰਘ ਰੁੜਕਾ ਆਦਿ ਨੇ ਵਧਾਈ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!