16.9 C
United Kingdom
Sunday, June 7, 2026

More

    ਮਾਂ, ਤੂੰ ਲਗਾਤਾਰਤਾ ਦਾ ਨਾਮ ਹੈਂ ।

    ਗੁਰਦਿੱਤ ਦੀਨਾ

    • ਮਾਂ
      ਤੂੰ ਲਗਾਤਾਰਤਾ ਦਾ ਨਾਮ ਹੈ ।

    ਕਿਉਂਕਿ ਤੂੰ
    ਖੁਦ ਨੂੰ ਇੱਕ ਅਜਨਬੀ ਦੇ ਸਾਹਮਣੇ ਬਸਤਰਹੀਣ ਕਰਕੇ
    ਇੱਕ ਨਵੀਂ ਸਿਰਜਣਾ ਦਾ ਮੁੱਢ ਬਣਦੀ ਹੈ ।
    ਤੇ ਪੁੱਠੇ ਲਮਕਦੇ ਭਰੂਣ ਦੀਆਂ ਬੰਦ ਅੱਖਾਂ ਨੂੰ
    ਏਸ ਜਗਤ ਦੇ ਦਰਸ਼ਨ ਕਰਵਾਉਂਦੀ ਏ ।

    ਅਕਸਰ ਸੁੱਕ ਜਾਂਦੇ ਹਨ ਉਹ ਦਰੱਖਤ
    ਜਿਨ੍ਹਾਂ ਦੇ ਤਣੇ
    ਇੱਕ ਵਾਰ ਟੁੱਟ ਜਾਂਦੇ ਹਨ
    ਪਰ ਤੂੰ
    ਪੀੜਾ ਦੀ ਪੀੜ ਝੱਲ ਕੇ ਵੀ
    ਨਵੀ ਪਦਾਇਸ਼ ਦੀ ਸਿਰਜਣਹਾਰ ਬਣਦੀ ਏ ।
    ਤੇ ਖੁਦ ਨੂੰ ਵੀ ਉਸੇ ਸਿਰਜਣਾ ਦੇ ਸਹਾਰੇ
    ਹਰਾ ਰੱਖਦੀ ਏ ।

    ਤੂੰ ਮਹਾਨ ਹੈ

    ਇਹ ਤੇਰੀ ਮਜਬੂਰੀ ਨਹੀਂ
    ਤੇਰਾ ਗੁਣ ( ਸ਼ਰਾਫ਼ਤ ) ਹੈ
    ਕਿ ਤੂੰ ਇੱਕ
    ਅਜਨਬੀ ਦੇ ਸਰੀਰ ਚੋ ਲਏ ਭਵਿੱਖ ਨੂੰ
    ਆਪਣੇ ਪੇਟ ਚੋ ਪੈਦਾ ਕਰਕੇ ,
    ਆਪਣੇ ਸਰੀਰ ਦੇ ਖੁਰਣ ਨੂੰ
    ਉਸਦੀ ਖੁਰਾਕ ਬਣਾਉਂਦੀ ਏ।

    ਮਾਂ

    ਤੇਰੀ ਦੇਣ ਦਾ ਦੇਣਾ ਤਾ ਕਦੇ ਵੀ ਨਹੀਂ ਦੇ ਹੋਣਾ ।
    ਪਰ ਕੁਦਰਤ ਦਾ ਨੇਮ ਹੈ
    ਕਿ ਹਰ ਪੁਰਾਣੀ ਚੀਜ਼
    ਨਵੀ ਚੀਜ਼ ਲਈ ਥਾਂ ਖਾਲੀ ਕਰਦੀ ਹੈ ।
    ਇਸ ਲਈ ਤੇਰੇ ਬਾਅਦ ਇਹ ਸਾਰੀ ਜਿੰਮੇਵਾਰੀ
    ਵੱਡੀਆ ਭੈਣਾਂ ਦੇ ਮੋਢਿਆਂ ਤੇ ਆਉਂਦੀ ਹੈ ।

    ਤੇ ਉਹ ਵੀ * ਮਾਂ *
    ਤੇਰੇ ਵਾਂਗ ਹੀ ਖਿਆਲ ਰੱਖਦੀ ਹੈ
    ਗਿੱਲੇ ,ਸੁੱਕੇ ,ਭੁੱਖ ਦਾ ।
    ਤੇ ਆਪਣੀ ਛਾਤੀ ਦਾ ਨਿੱਘ ਵੀ ਤਾ ਦਿੰਦੀ ਹੈ
    ਹੋਕਿਆਂ ਦੀ ਸ਼ਾਂਤੀ ਲਈ।

    ਮਾਂ
    ਇਹ ਤੇਰਾ ਹੀ ਗੁਣ ਹੈ ਕਿ ਤੂੰ
    ਉਹ ਤਾ ਬਣ ਸਕਦੀ ਹੈ ।
    ਪਰ ਉਹ
    ਤੂੰ ਨਹੀਂ ਬਣ ਸਕਦੀ।

    ਪਰ ਮਾਂ

    ਉਵੀ ਤਾ ਆਪਣੇ ਤੋ ਛੋਟਿਆਂ ਲਈ ਹਮੇਸ਼ਾ
    ਪਿਆਰ ਦੇ ਗੱਡੇ ਲੱਦਦੀ ਹੈ ਤੇਰੇ ਵਾਂਗ ।
    ਬਸ ਕੋਈ ਮਹਿਸੂਸ ਕਰਨ ਵਾਲਾ ਹੋਵੇ
    ਉਸਦੀ ਛਾਤੀ ਨਾਲ ਲੱਗਕੇ ।
    ਪੀੜਾ ਝੱਲਕੇ ਤੇਰੇ ਵੱਲੋ ਮਾਰੀ
    ਪਹਿਲੀ ਬੁੱਕਲ ਵਾਂਗ ।

    ਮਾਂ, ਤੂੰ ਲਗਾਤਾਰਤਾ ਦਾ ਨਾਮ ਹੈ
    ਤੇ ਤੇਰੇ ਬਾਝੋ ਤੇਰੀ
    ਬੁੱਕਲ ਦਾ ਨਿੱਘ ਮਹਿਸੂਸ ਹੋਇਆ ਮੈਨੂੰ
    ਮੇਰੀ ਛੋਟੀ ਮਾਂ ( ਵੱਡੀ ਭੈਣ ) ਦੀ ਬੁੱਕਲ ਵਿੱਚੋ ।

    ਮੈ ਉਸਨੂੰ ਕਰਜ਼ ਨਹੀਂ ਕਹਾਂਗਾ
    ਪਰ ਤੇਰੀਆਂ ਆਸਾਂ ਦਾ ਠੋਸ ਰੂਪ ਸੀ
    ਮੇਰੀ ਪਦਾਇਸ਼
    ਤੇ ਮੈ ਆਸਾ ਪੂਰੀਆਂ ਕਰਨ ਦੀ ਕੋਸਿਸ
    ਕਰਦਾ ਰਹਾਂਗਾ ।
    ਛੋਟੀ ‘ਮਾਂ’ ਦੀ ਬੁੱਕਲ ਦੇ ਨਿੱਘ ਵਿੱਚ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!