ਅਮਨਪ੍ਰੀਤ ਸਿੰਘ , ਮੋਰਿੰਡਾ
ਦੋਸਤ ਵੀ ਕਮਾਲ ਸ਼ੈਅ ਹੈ
ਖ਼ਾਸ ਕਰ ਜਿਸ ਨਾਲ ਦੋਸਤੀ
ਬਚਪਨ ਤੋਂ ਹੋਵੇ।
ਪਰ, ਜ਼ਰੂਰੀ ਵੀ ਨਹੀਂ
ਜਿਗਰੀ ਦੋਸਤ ਬਣਨ ਲਈ
ਉਮਰ ਸੀਮਾ ਨਹੀਂ।
ਦੋਸਤ ਮਤਲਬ ਦੋ ਜਮਾ ਦੋ ਸੱਤ।
ਦੋਸਤ ਮਤਲਬ ਦੋ ਸੱਚ
ਇੱਕ ਇੱਕ ਦੋਵਾਂ ਦਾ।
ਦੋਸਤ ਮਤਲਬ ਉਹ ਸਖਸ਼
ਜਿਸ ਨਾਲ ਮੁਲਾਕਾਤ ਲਈ
ਅਗਾਊਂ ਸੂਚਨਾ ਦੇ ਕੇ
ਵਕਤ ਨਹੀਂ ਲੈਣਾ ਪੈਂਦਾ
ਅਤੇ, ਨਾਂ ਹੀ
ਸ਼ਿਸ਼ਟਾਚਾਰ ਜਿਹੇ ਭਾਰੀ
ਰਿਵਾਜ਼ਾਂ ਦਾ ਬੋਝ ਚੁੱਕਣਾ ਪੈਂਦਾ।
ਖ਼ਾਲੀ ਜੇਬ ਵੀ ਦੋਸਤ
ਭਰੇ ਦਿਲ ਨਾਲ ਮਿਲਦਾ।
ਬਾਹਾਂ ਫੈਲਾਉਂਦਾ, ਅੱਖਾਂ ਵਿਛਾਉਂਦਾ।
ਸੱਚਮੁੱਚ ਦੋਸਤ
ਬਹੁਤ ਕਮਾਲ ਸ਼ੈਅ ਹੁੰਦਾ।
ਇੱਕ ਰੱਜਵੀਂ ਸਲਾਮ
ਸਾਰੇ ਦੋਸਤਾਂ ਦੇ ਨਾਮ।
ਅਮਨਪ੍ਰੀਤ ਸਿੰਘ , ਮੋਰਿੰਡਾ
6280932905