3.4 C
United Kingdom
Sunday, March 8, 2026

More

    ਪਰਤਾਂ- ਮਨਦੀਪ ਕੌਰ ਭੰਮਰਾ

    ਅਨੁਭਵਾਂ ਦੀ ਭੱਠੀ ‘ਚ ਸੋਚਾਂ ਨੇ ਤਪਦੀਆਂ
    ਕੁੰਦਨ ਬਣ ਸੋਚਾਂ ਫਿਰ ਹੀ ਨੇ ਚਮਕਦੀਆਂ
    ਬੁਲੰਦ ਸੋਚਾਂ ਤੇ ਗਹਿਣਾ ਤੇਰੇ ਸਿਦਕ ਦਾ
    ਰਲ਼ ਮਿਲ਼ ਕੇ ਹੀ ਤਦਬੀਰਾਂ ਨੇ ਬਣਦੀਆਂ

    ਉਹ ਕੌਣ ਹਨ ਜੋ ਪਰਖਦੇ ਸਿਦਕ ਤੇਰੇ ਨੂੰ
    ਲੰਮੀਆਂ ਤਕਰੀਰਾਂ ਠਾਰਣ ਹਿਰਖ ਤੇਰੇ ਨੂੰ
    ਆਪਣੀ ਉਸ ਸੋਚ ਨੂੰ ਪ੍ਰਚੰਡ ਕਰ ਕੇ ਰੱਖੀਂ
    ਪੁੱਟ ਨਾਂਹ ਸਕਣ ਜੜ੍ਹੋਂ ਉਹ ਬਿਰਖ ਤੇਰੇ ਨੂੰ

    ਜਜ਼ਬਿਆਂ ਦੀ ਪੂਣੀ ਨੂੰ ਤਾਰ ਬਣਨ ਦੇਵੀਂ
    ਇਤਫ਼ਾਕ ਦੀ ਤੰਦ ਤੂੰ ਦਿਲਾ ਤਣਨ ਦੇਵੀਂ
    ਔਖੇ ਵਕਤੀਂ ਇੱਕ ਦੂਜੇ ਦਾ ਆਸਰਾ ਬਣੀਂ
    ਹਿੰਮਤ ਆਪਣੀ ਨੂੰ ਤੂੰ ਤਾਕਤ ਫੜਨ ਦੇਵੀਂ

    ਮੁਸ਼ਕਲਾਂ ਦਾ ਦੌਰ ਹੌਸਲੇ ਨਾਲ਼ ਪਾਰ ਹੁੰਦਾ
    ਹਰ ਕੋਈ ਹਰ ਕਿਸੇ ਦਾ ਨਹੀਂ ਯਾਰ ਹੁੰਦਾ
    ਉਨ੍ਹਾਂ ਸਭ ਨੂੰ ਅਕਲ ਨਾਲ਼ ਸਮਝਿਆ ਕਰ
    ਵਿਚਾਰਾਂ ਕਿਸੇ ਨਾਲ਼ ਜੇ ਤੂੰ ਅਵਾਜ਼ਾਰ ਹੁੰਦਾ

    ਆਧਾਰ ਮੰਨ ਤੱਥਾਂ ਨੂੰ ਫਿਰ ਨਵੇਂ ਵਿਚਾਰੀਂ
    ਸ਼ਕਤੀ ਆਪਣੀ ਸੋਚ ਸੰਗ ਸੋਚ ਕੇ ਸੰਵਾਰੀਂ
    ਪਰਤਾਂ ਖੋਹਲ ਕੇ ਸਾਰੀਆਂ ਤੂੰ ਚਾਨਣੇੰ ਧਰੀਂ
    ਢਾਲ਼ ਬਣ ਕੇ ਖੜ੍ਹੀਂ ਤੇ ਸਮਾਂ ਚੰਗਾ ਗੁਜ਼ਾਰੀਂ

    -ਮਨਦੀਪ ਕੌਰ ਭੰਮਰਾ

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!