4.2 C
United Kingdom
Saturday, March 7, 2026

More

    ਦੋਹੜਾ

    ਬੇਲੀ ਚੰਗੀ ਜ਼ਾਤ ਫਕੀਰਾ ਵਾਲੀ,
    ਦਿਲ ਹੋਵਣ ਜਿੰਨ੍ਹਾਂ ਦੇ ਖਾਲੀ।
    ਫੱਕਰ ਮਿਟੀਓਂ ਸੋਨਾਂ ਕਰ ਦਏ,
    ਤੇ ਰੇਤੀਂ ਉਗਾ ਦਏ ਡਾਲੀ।
    ਫੱਕਰਾ ਫੌਤ ਨੂੰ ਗਲੇ ਲਗਾ ਕੇ,
    ਓਏ ਇਸ਼ਕ ਹਕੀਕੀ ਹੁੰਦਾ।
    ਇੱਕ ਫੱਕਰ ਹੈ ਜਿਸ ਨੇਂ ਚਾਹਿਆ,
    ਤੇ ਪਾਣੀ ਵਿੱਚ ਅੱਗ ਬਾਲੀ।
    ਫੱਕਰ ਹੁੰਦੇ ਰੱਬ ਦੇ ਡਾਕੀਏ,
    ਤੇ ਹੁੰਦੇ ਇਹਨਾਂ ਦੇ ਹੱਥ ਸੱਦੇ।
    ਫੱਕਰ ਕਰੇ ਫਨਾਂਹ ਤੇ ਫੱਕਰ,
    ਬਣ ਜਾਂਦਾ ਏ ਮਾਲੀ।
    ਕੀਤੇ ਵਾਧੇ ਹੁਣ ਕੀ ਭਾਲੇਂ,
    ਸਦਾ ਕਰਦਾ ਰਿਹੋਂ ਮਨਮਾਨੀ।
    ਦੁੱਖਭੰਜਨਾਂ ਤੇਰੇ ਕੋਲ ਕੋਈ ਨੀ,
    ਰਸਤਾ ਹੁਣ ਅੱਲਾ ਈ ਤੇਰਾ ਵਾਲੀ।

    ਦੁੱਖਭੰਜਨ ਸਿੰਘ ਰੰਧਾਵਾ
    0351920036369

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!