ਵਾਲਸਾਲ (ਬਲਵਿੰਦਰ ਸਿੰਘ ਚਾਹਲ)

ਡਾਕਟਰ, ਨਰਸਾਂ ਨੂੰ ਧਰਤੀ ਦੇ ਰੱਬ ਕਿਹਾ ਜਾਂਦਾ ਹੈ। ਆਪਣੀ ਜਾਨ ਦਾਅ ‘ਤੇ ਲਾ ਕੇ ਰੋਗੀਆਂ ਦੀ ਸੇਵਾ ‘ਚ ਜੁਟੇ ਰਹਿੰਦੇ ਹਨ। ਕਈ ਵਾਰ ਬਹੁਤ ਸਾਰੀਆਂ ਬਿਮਾਰੀਆਂ ਦੇ ਖੁਦ ਵੀ ਸ਼ਿਕਾਰ ਹੋ ਜਾਂਦੇ ਹਨ। ਵਾਲਸਾਲ ਮੇਨਰ ਹਸਪਤਾਲ ਦੀ ਨਰਸ 36 ਸਾਲਾ ਅਰੀਮਾ ਨਸਰੀਨ ਪੀੜਤਾਂ ਦਾ ਇਲਾਜ਼ ਕਰਦੀ ਖੁਦ ਵੀ ਕੋਰੋਨਾਵਾਇਰਸ ਨਾਲ ਪੀੜਤ ਹੋ ਕੇ ਮੌਤ ਦੇ ਮੂੰਹ ਜਾ ਪਈ। ਅਰੀਮਾ ਨੇ ਆਪਣਾ ਆਖਰੀ ਸਾਹ ਵੀ ਉਸੇ ਹਸਪਤਾਲ ਵਿੱਚ ਲਿਆ, ਜਿੱਥੇ ਉਹ 16 ਸਾਲ ਅਣਥੱਕ ਸੇਵਾਵਾਂ ਦਿੰਦੀ ਰਹੀ ਸੀ।