ਅੰਮ੍ਰਿਤਸਰ (ਰਾਜਿੰਦਰ ਰਿਖੀ)

ਪੰਜਾਬ ਸਰਕਾਰ ਵਲੋ ਕਰੋਨਾਂ ਵਾਇਰਸ ਕਾਰਨ ਸੂਬੇ ਭਰ ਵਿਚ ਕਰਫ਼ਿਊ ਲਾਇਆ ਗਿਆ ਹੈ ਪਰ ਇਸ ਦੌਰਾਨ ਪਿੰਡ ਸੁਧਾਰ ਰਾਜਪੂਤਾਂ ਵਿਚ ਦੋ ਧਿਰਾਂ ਵਿਚਕਾਰ ਗੋਲੀ ਚੱਲਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ, ਪੁਲੀਸ ਥਾਣਾ ਖਿਲਚੀਆਂ ਨੇ ਦੋਵਾਂ ਧਿਰਾਂ ਦੇ ਦੋਸ਼ੀਆਂ ਵਿਰੁੱਧ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਥਾਣਾ ਖਿਲਚੀਆਂ ਅਧੀਨ ਆਉਂਦੇ ਪਿੰਡ ਸੁਧਾਰ ਰਾਜਪੂਤਾਂ ਵਿਚ ਇਕ ਸਮਾਜ ਸੇਵਕ ਨੌਜਵਾਨ ਨੂੰ ਲੋਕ ਭਲਾਈ ਕੰਮਾਂ ਤੋ ਰੋਕਣ ਕਾਰਨ ਦੋ ਧਿਰਾਂ ਵਿਚਕਾਰ ਹੋਇਆ ਤਕਰਾਰ ਆਹਮੋ ਸਾਹਮਣੇ ਗੋਲੀਆਂ ਚੱਲਣ ਵਿਚ ਬਦਲ ਗਿਆ ਅਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਸ ਸਬੰਧੀ ਪਿੰਡ ਸੁਧਾਰ ਰਾਜਪੂਤਾਂ ਦੇ ਜ਼ਖ਼ਮੀ ਹੋਏ ਹਰਕੰਵਲ ਸਿੰਘ ਪੁੱਤਰ ਬਲਜਿੰਦਰ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦੇਦਿਆ ਦੱਸਿਆ ਕਿ ਉਹ ਘਰ ਤੋ ਪਿੰਡ ਵਿਚ ਆਟਾ ਪਿਸਾਉਣਾ ਲਈ ਆਇਆ ਸੀ ਇਸ ਦੌਰਾਨ ਰਸਤੇ ਵਿਚ ਨਿਰਮਲ ਸਿੰਘ, ਧਰਮਿੰਦਰ ਸਿੰਘ ਜਿਸ ਦੇ ਹੱਥ ਵਿਚ 315 ਬੋਰ ਗੰਨ, ਜਗਰੂਪ ਸਿੰਘ ਜਿਸ ਦੇ ਹੱਥ ਵਿਚ 12 ਬੋਰ ਦੋਨਾਲੀ, ਬਚਿੱਤਰ ਸਿੰਘ ਅਤੇ ਹਰਮਨ ਸਿੰਘ ਜਿਹਨਾਂ ਦੇ ਹੱਥ ਵਿਚ ਹੋਰ ਮਾਰੂ ਹਥਿਆਰ ਸਨ ਇਹ ਸਾਰੇ ਵਾਸੀ ਸੁਧਾਰ ਰਾਜਪੂਤਾ ਨੇ ਉਸ ਨੂੰ ਸਰਕਾਰੀ ਕਾਲੋਨੀ ਕੋਲ ਘੇਰ ਲਿਆ ਅਤੇ ਕਹਿਣ ਲੱਗੇ ਇਸ ਨੂੰ ਸਮਾਜ ਸੇਵੀ ਕੰਮਾਂ ਦਾ ਮਜ਼ਾ ਚਖਾ ਦੇਵੋ ਅਤੇ ਮੇਰੇ ‘ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਭੱਜੇ ਜਾਂਦੇ ਦੇ ਪਿਛਲੇ ਪਾਸੇ ਤੋ ਗੋਲੀਆਂ ਚਲਾਕੇ ਮੈਨੂੰ ਜ਼ਖ਼ਮੀ ਕਰ ਦਿੱਤਾ ਮੈਨੂੰ ਜ਼ਖ਼ਮੀ ਹਾਲਤ ਵਿਚ ਮੇਰੇ ਤਾਏ ਸੁਖਚੈਨ ਸਿੰਘ ਅਤੇ ਸਾਬਕਾ ਸਰਪੰਚ ਬਲਕਾਰ ਸਿੰਘ ਨੇ ਗੱਡੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾ ਦਿੱਤਾ। ਪੁਲੀਸ ਥਾਣਾ ਖਿਲਚੀਆਂ ਤੋ ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਹਰਕੰਵਲ ਸਿੰਘ ਦੇ ਬਿਆਨਾ ਤੇ ਡਾਕਟਰੀ ਰਿਪੋਰਟ ਪ੍ਰਾਪਤ ਕਰਨ ਤੇ ਦੋਸ਼ੀਆਂ ਵਿਰੁੱਧ ਜੇਰੇ ਧਾਰਾ 307,148,149,506 ਭ.ਦ. 25,27/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਪਹਿਲਾ ਹੀ ਮੁਕੱਦਮਾ ਨੰਬਰ 29 ਜੇਰੇ ਧਾਰਾ 307,148,149 ਭ.ਦ. 25,27/54/59 ਅਸਲਾ ਐਕਟ ਤਹਿਤ ਮੁਕੱਦਮਾ ਸਿਕੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਸੁਧਾਰ ਰਾਜਪੂਤਾ ਦੇ ਬਿਆਨ ਤੇ ਹਰਕੰਵਲ ਸਿੰਘ ਵਗ਼ੈਰਾ ਤੇ ਦਰਜ ਹੈ।