4.5 C
United Kingdom
Friday, March 6, 2026

More

    ‘ੳ ਅ ੲ’ ਗੀਤ ਨੂੰ ਮਿਲੇ ਪਿਆਰ ਦਾ ਹਮੇਸ਼ਾਂ ਧੰਨਵਾਦੀ ਰਹਾਂਗਾ- ਨਿਰਮਲ ਸਿੱਧੂ


    ਸਿੱਕੀ ਝੱਜੀ ਪਿੰਡ ਵਾਲਾ (ਇਟਲੀ )

    ਪੰਜਾਬੀ ਗਾਇਕੀ ਦੇ ਖੇਤਰ ਅਤੇ ਸੰਗੀਤਕਾਰਾਂ ਚ ਆਪਣੀ ਕਲਾ ਨਾਲ ਵੱਖਰੀ ਪਹਿਚਾਣ ਦੇ ਨਾਲ ਜਾਣੇ ਜਾਂਦੇ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਜਿਹਨਾਂ ਦੇ ਸਰੋਤੇ ਦੁਨੀਆਂ ਦੇ ਕੋਨੇ ਕੋਨੇ ਚ ਵਸਦੇ ਨੇ ਅਤੇ ਉਨਾਂ ਦੇ ਹਰ ਗੀਤ ਨੂੰ ਬੇਹੱਦ ਪਿਆਰ ਬਖਸ਼ਦੇ ਹਨ। ਨਿਰਮਲ ਸਿੱਧੂ ਦੀ ਬਾਕਮਾਲ ਗਾਇਕੀ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰ ਦਿੰਦੀ ਹੈ। ਗੱਭਰੂ, ਗੱਲ ਮੇਰੀ ਸੁਣ ਜਾ, ਪਾ ਲਿਆ ਟਰਾਲਾ, ਚੱਕ ਲੈ ਨੀ ਚਰਖੀ ਬਿਸ਼ਨ ਕੌਰੇ ਇਥੋਂ ਯਾਰਾਂ ਦਾ ਟਰੈਕਟਰ ਲੰਘਣਾ, ਨਾ ਪੀਆ ਕਰ ਡੁੱਬ ਜਾਣਿਆ, ਜਿਹੇ ਸੁਪਰਹਿੱਟ ਗੀਤਾਂ ਨੇ ਜਿਥੇ ਇੱਕ ਵੱਖਰੀ ਛਾਪ ਛੱਡੀ, ਉਥੇ ਹੀ ਨਿਰਮਲ ਸਿੱਧੂ ਨੇ ਸਮੇਂ ਅਨੁਸਾਰ ਆਪਣੀ ਮਿੱਠੀ ਅਵਾਜ਼ ਨਾਲ ਗੀਤਾਂ ਰਾਹੀਂ ਸਮਾਜ ਨੂੰ ਸੁਨੇਹਾ ਦੇਣ ਦੀ ਵੀ ਗੱਲ ਕੀਤੀ। ਇਹਨੀਂ ਦਿਨੀਂ ਆਪਣੇ ਨਵੇਂ ਗੀਤ ‘ੳ ਅ ੲ’ ਨਾਲ ਮੁੜ ਚਰਚਾ ਚ ਹੋਣ ਦਾ ਨਿਰਮਲ ਸਿੱਧੂ ਦਾ ਇਹੀ ਕਾਰਣ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਦੇਸ਼ਾਂ ਤੇ ਵਿਦੇਸ਼ਾਂ ਚ ਬੈਠੇ ਸਭ ਲੋਕ ਪੰਜਾਬੀ ਵਰਣਮਾਲਾ ਨੂੰ ਕਿਤੇ ਦਿਲੋਂ ਨਾ ਵਿਸਾਰ ਦੇਣ। ਨਵੀਂ ਪੀੜੀ ਨੂੰ ਪੰਜਾਬੀ ਲਿਖਣ ਪੜਨ ਦਾ ਸੁਨੇਹਾ ਦਿੰਦਾ ਇਹ ਗੀਤ ਜਿਸ ਨੂੰ ਗੀਤਕਾਰ ਲੱਖੀ ਭਵਾਨੀਗੜ ਨੇ ਲਿਖਿਆ ਹੈ। ਇਸ ਗੀਤ ਨੂੰ ਸੰਗੀਤ ਦੀ ਧੁਨਾਂ ਚ ਨਿਰਮਲ ਸਿੱਧੂ ਜੀ ਨੇ ਖੁਦ ਹੀ ਸ਼ਿੰਗਾਰਿਆ ਹੈ। ਨਾਮਵਰ ਸੰਗੀਤਕ ਕੰਪਨੀ ਹਿਟ ਮੇਕਰਜ ਰਿਕਾਰਡ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਦੇਸ਼ਾਂ ਵਿਦੇਸ਼ਾਂ ਚ ਜਿਥੇ ਬੇਹੱਦ ਪਸੰਦ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਨਿਰਮਲ ਸਿੱਧੂੇ ਦੇ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਵੀ ਚਰਚਾ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!