17 C
United Kingdom
Monday, June 22, 2026

More

    ਗਜ਼ਲ- ਸੱਤੀ ਉਟਾਲਾਂ ਵਾਲ਼ਾ

    ਡੱਡੂ ਬੋਲਦਾ ਨਾ ਥੱਕੇ ਖੜੇ ਪਾਣੀ ਵਿੱਚ ।
    ਖੋਰੇ ਹਾਣ ਨੂੰ ਕੀ ਦਿੱਖਦਾ ਹਾਣੀ ਵਿੱਚ ।

    ਮਾਪੇ ਦੇਣ ਫੀਸਾਂ ਨਾਲੇ ਬਟੂਏ ਭਰਦੇ ,
    ਪੁੱਤ ਬੈਠਦਾ ਵੈਲੀਆਂ ਦੀ ਢਾਣੀ ਵਿੱਚ ।

    ਪੈਲਸਾ ਤੇ ਡੀ ਜੇ ਫਾਲਤੂ ਹੀ ਖਰਚੇ ਨੇ ,
    ਵਿਆਹ ਹੁੰਦੇ ਨੇ ਬੱਸ ਚਾਹ ਪਾਣੀ ਵਿੱਚ ।

    ਰੰਗ ਬਰੰਗੇ ਲਿਬਾਸਾ ਚ ਸ਼ੈਤਾਨ ਬੈਠੇ ,
    ਗੁਰਸਿੱਖ ਤਾ ਸ਼ਰਧਾ ਰੱਖੇ ਬਾਣੀ ਵਿੱਚ ।

    ਜੱਗ ਬੀਤੀ ਨਾਲ ਸ਼ੇਅਰ ਨਹੀ ਬਣਦੇ ,
    ਲੇਖਕ ਆਪਣੇ ਦੁੱਖ ਦੱਸੇ ਕਹਾਣੀ ਵਿੱਚ ।

    ਧੀਆਂ ਕੂੰਜਾਂ ਦੀ ਉਡਾਰੀ ਉੱਡ ਜਾਵਣ ,
    ਸੱਸ ਅਕਸ ਨਾ ਦੇਖੇ ਨੂੰਹ ਰਾਣੀ ਵਿੱਚ ।

    ਸੱਤੀ ਮੇਰੀ ਮੇਰੀ ਕਰਦਾ ਬੰਦਾ ਤੁਰ ਜਾਦਾ ,
    ਉਲਝਿਆ ਰਹੇ ਮੋਹ ਵਾਲੀ ਤਾਣੀ ਵਿੱਚ ।

    ਸੱਤੀ ਉਟਾਲਾਂ ਵਾਲਾ

    ਨੇੜੇ ਜਾਡਲਾ, ਸ਼.ਭ. ਸਿੰਘ ਨਗਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!