2 C
United Kingdom
Saturday, March 7, 2026

More

    ਤੇ ਜਦੋਂ ਨਸ਼ੇੜੀ ਨੇ ਆਪਣੀ ਭੈਣ ਵੀ ਨਾ ਬਖਸ਼ੀ

    ਨਸ਼ੇੜੀ ਨੇ ਸਾਥੀਆਂ ਨਾਲ ਮਿਲਕੇ ਭੈਣ ਦੇ ਘਰ ਚੋ 3 ਲੱਖ ਦਾ ਸਮਾਨ ਕੀਤਾ ਚੋਰੀ

    ਮੋਗਾ (ਮਿੰਟੂ ਖੁਰਮੀ)

    ਬਸਤੀ ਸਾਧਾਵਾਲੀ ਵਿਖੇ ਰਹਿਣ ਵਾਲੇ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੀ ਭੈਣ ਦੇ ਘਰ ‘ਚੋਂ 3 ਲੱਖ ਰੁਪਏ ਦੇ ਮੁੱਲ ਦਾ ਘਰੇਲੂ ਸਮਾਨ ਚੋਰੀ ਕਰ ਕੇ ਲੈ ਗਿਆ, ਪੁਲਿਸ ਨੇ ਘਰ ਦੇ ਮਾਲਿਕ ਦੀ ਸ਼ਿਕਾਇਤ ਤੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਰਦਾਰ ਨਗਰ ਮੋਗਾ ਵੱਲੋ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾਂ ਕਿ ਉਸ ਦਾ ਸਾਲਾ ਜਗਤਾਰ ਸਿੰਘ ਉਰਫ ਨਿੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਸਾਧਾਵਾਲੀ ਬਸਤੀ ਮੋਗਾ ਜੋਕਿ ਨਸ਼ੇ ਕਰਨ ਦਾ ਆਦਿ ਹੈ। ਉਸ ਨੇ ਦੱਸਿਆ ਕਿ 18 ਮਈ ਉਹ ਘਰੋਂ ਬਾਹਰ ਗਏ ਹੋਏ ਸੀ ਤੇ ਉਸੇ ਰਾਤ ਨੂੰ ਉਸ ਦੇ ਸਾਲੇ ਨੇ ਆਪਣੇ ਸਾਥੀਆਂ ਲਵਜੀਤ ਸਿੰਘ ਉਰਫ ਲਵ ਪੁੱਤਰ ਪ੍ਰੇਮ ਕੁਮਾਰ ਵਾਸੀ ਕਪੂਰਥਲਾ, ਸੁੱਖਾ ਪੁੱਤਰ ਦਰਸ਼ਨ ਸਿੰਘ, ਦਰਸ਼ਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਾਧਾਵਾਲੀ ਬਸਤੀ, ਸਤਕਰਤਾਰ ਸਿੰਘ ਉਰਫ ਘੁੱਗੀ ਪੁੱਤਰ ਹਰੀ ਸਿੰਘ ਵਾਸੀ ਛੱਜਘੜਾ ਮੁਹੱਲਾ, ਨੇੜੇ ਬੁੱਧਰਾਮ ਦਾ ਡੇਰਾ ਮੋਗਾ ਅਤੇ 5 ਹੋਰ ਅਣਪਛਾਤੇ ਲੋਕਾਂ ਨਾਲ ਮਿਲਕੇ ਉਸ ਦੇ ਘਰ ਵਿਚੋਂ 2 ਏਸੀ, 3 ਗੈਸ ਸਿਲੰਡਰ, 2 ਐਲਈਡੀ, ਬੋਕਸ ਬੈਡ 9 ਛੱਤ ਵਾਲੇ ਪੱਖੇ, ਇਕ ਲੈਪਟਾਪ, ਇਕ ਵੱਡਾ ਟੀਵੀ ਅਤੇ ਹੋਰ ਘਰੇਲੂ ਸਮਾਨ ਚੋਰੀ ਕਰ ਕੇ ਲੈ ਗਿਆ। ਉਸ ਨੇ ਦੱਸਿਆਂ ਕਿ ਚੋਰੀ ਹੋਏ ਸਮਾਨ ਦੀ ਕੀਮਤ 3 ਲੱਖ ਰੁਪਏ ਹੈ। ਪੁਲਿਸ ਨੇ ਘਰ ਦੇ ਮਾਲਿਕ ਗੁਰਤੇਜ ਸਿੰਘ ਦੀ ਸ਼ਿਕਾਇਤ ਦੇ ਅਧਾਰ ਤੇ ਉਸ ਦੇ ਸਾਲੇ ਜਗਤਾਰ ਸਿੰਘ ਸਮੇਤ ਉਸ ਦੇ 9 ਹੋਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!