ਮੁਹੱਬਤ ਕੀ ਹੈ ? ਮੋਹ? ਨਹੀਂ।
ਨਜ਼ਦੀਕੀ? ਨਹੀਂ।
ਆਸ਼ਕੀ? ਉਹ ਵੀ ਨਹੀਂ।
ਹੱਕ? ਬਿਲਕੁੱਲ ਵੀ ਨਹੀਂ।
ਉਹ ਹੋ! ਫਿਰ ਹੈ ਕੀ?
ਜਾਨਾ! ਮੁਹੱਬਤ ਤਾਂ ਸਮਰਪਣ ਹੈ
ਇੱਕ ਜਾਦੂਈ ਦਰਪਣ ਹੈ
ਮਹਿਬੂਬ ਦੀ ਖੁਸ਼ੀ
ਤੇ ਉਸ ਦੇ ਦਿਲ ਦੀ ਧੜਕਣ ਹੈ
ਮੁਹੱਬਤ ਬੰਧਨਾਂ ਦੀ ਕੈਦ ਨਹੀਂ
ਇਹ ਤਾਂ ਆਜ਼ਾਦ ਵੰਗਾਂ ਦੀ ਖਣਕਣ ਹੈ
ਨਿਸ਼ਰਤ ਪਿਆਰ ਰੂਪੀ ਪਜ਼ੇਬ ਦੀ ਛਣਕਣ ਹੈ !
ਲੈਕਚਰਾਰ ਯੋਗਿਤਾ ਜੋਸ਼ੀ ,ਮਾਨਸਾ