23.7 C
United Kingdom
Sunday, June 21, 2026

More

    ਯੂਕੇ- ਸ਼ਰਾਬ ਖਿਲਾਫ ਮੁਹਿੰਮ ਚਲਾਉਣ ਵਾਲੇ ਪੰਜਾਬੀ ਦਾ ਹੋਵੇਗਾ ਸਨਮਾਨ

    ਲੈਸਟਰ (ਇੰਗਲੈਂਡ) (ਰਮਨ ਢੱਡੇ )

    ਡਰਬੀ ਦਾ ਰੋਲਸ ਰਾਇਸ ਵਰਕਰ ਜੋ ਇਕ ਦਿਨ ਵਿੱਚ ਇਕ ਬੋਤਲ ਵੋਦਕਾ ਦਾ ਸੇਵਨ ਕਰ ਲੈਂਦਾ ਸੀ, ਵੱਲੋਂ ਸ਼ਰਾਬ ਖਿਲਾਫ ਚਲਾਈ ਮੁਹਿੰਮ ਬਦਲੇ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਹੋਣ ਤੇ ਆਪਣੀ ਅਸੀਮ ਖੁਸ਼ੀ ਦਿ ਇਜ਼ਹਾਰ ਕਰਦਿਆਂ ਜ਼ੈਜ ਰਾਏ ਨੇ ਹੈਰਾਨ ਅਤੇ ਖੁਸ਼ ਹੁੰਦਿਆਂ ਕਿਹਾ ਕਿ ਪਰਧਾਨ ਮੰਤਰੀ ਬੋਰਿਸ ਜਾਹਸਨ ਪਾਸੋਂ ਸਨਮਾਨਿਤ ਹੋਣ ਨਾਲ ਉਸ ਨੂੰ ਦੁੱਗਣਾ ਸਨਮਾਨ ਮਿਲੇਗਾ। ਜ਼ਿਕਰਯੋਗ ਹੈ ਕਿ ਸਿੱਖ ਰਿਕਵਰੀ ਨੈੱਟਵਰਕ ਚਲਾਉਣ ਵਾਲੇ ਰਾਏ ਨੂੰ ਸ਼ਰਾਬ ਖਿਲਾਫ਼ ਲੋਕਾਂ ਦੀ ਡੱਟਵੀਂ ਹਿਮਾਇਤ ਮਿਲੀ ਜਿਸ ਤੋਂ ਉਹ ਖੁਦ ਲੰਬੇ ਸਮੇਂ ਤੱਕ ਪੀੜਤ ਰਿਹਾ। ਇਹੋ ਕਾਰਨ ਹੈ ਕਿ ਉਸ ਨੂੰ ਅਤੇ ਉਸ ਦੀ ਚੈਰੀਟੇਬਲ ਸੰਸਥਾ ਨੂੰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਦੋ ਬੱਚਿਆਂ ਦਾ ਪਿਤਾ ਆਪਣੀ ਪਰਾਪਤੀ ਤੇ ਫੂਲਿਆ ਨਹੀਂ ਸਮਾ ਰਿਹਾ ਜੋ ਖੁਦ ਸ਼ਰਾਬ ਦੀ ਆਦਤ ਤੋਂ ਪੀੜਤ ਹੁੰਦਿਆਂ ਕਿਸੇ ਵੇਲੇ ਡਾਢਾ ਦੁੱਖੀ ਸੀ। ਜ਼ੈਜ ਰਾਏ ਨੇ ਦੱਸਿਆ, ਮੈਨੂੰ ਇਸ ਸੰਬੰਧੀ ਚਿੱਠੀ ਮਿਲੀ ਜਿਸ ਨੂੰ ਖੋਲ੍ਹਣ ਤੇ ਇਸ ਰਾਹੀਂ ਡਾਉਨਿੰਗ ਸਟਰੀਟ ਨੇ ਮੈਨੂੰ ਦੱਸਿਆ ਕਿ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੇ ਆਸਪਾਸ ਦੇ ਸਾਰੇ ਸੱਜਣ ਚਾਹੁੰਦੇ ਸਨ ਕਿ ਮੈਂ ਇਸ ਲਈ ਕੁਝ ਕਰਾਂ। ਮੈਨੂੰ ਪਰਧਾਨ ਮੰਤਰੀ ਵੱਲੋਂ ਸਨਮਾਨਿਤ ਕਰਨਾ ਸਚਮੁਚ ਬੇਹੱਦ ਵੱਡੀ ਗੱਲ ਹੋਵੇਗੀ। ਕਾਬਲੇ ਗੌਰ ਹੈ ਕਿ ਰਾਏ ਸ਼ਰਾਬ ਦਾ ਇੰਨਾ ਜਿਆਦਾ ਆਦੀ ਸੀ ਕਿ ਉਸ ਦਾ ਸਰੀਰ ਸ਼ਰਾਬ ਬਗੈਰ ਪਾਣੀ ਬਗੈਰ ਮੱਛਲੀ ਵਰਗਾ ਹੋ ਜਾਂਦਾ ਤੇ ਉਹ ਅਜੀਬ ਵਰਤਾਰੇ ਕਰਦਾ। ਉਹ ਉਠਦਿਆਂ ਹੀ ਡੱਫਣ ਲੱਗ ਜਾਂਦਾ । ਸ ਦਾ ਪਰਿਵਾਰ ਉਸਦੀ ਮਾੜੀ ਹਾਲਤ ਬਾਰੇ ਕਿਸੇ ਕੋਲ ਪਰਗਟਾਵਾ ਨਾ ਕਰਦੇ ਤੇ ਸਭ ਕੁਝ ਲੁਕਾ ਕੇ ਰੱਖਦੇ। ਆਖਰ ਸਾਲ 1997 ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਤੋਂ ਬਾਅਦ ਵੀ ਉਹ ਲਗਭਗ ਦਹਾਕਾ ਭਰ ਸ਼ਰਾਬ ਪੀਂਦਾ ਰਿਹਾ।ਰਾਏ ਅਨੁਸਾਰ ਉਸ ਨੇ ਉਮਰ ਦੇ ਚੰਗੇ ਦਿਨਾਂ ਵਿਚ ਬਹੱਦ ਸ਼ਰਾਬ ਪੀਤੀ।ਮੇਰਾ ਸਰੀਰ ਮੁੱਕਣ ਦੇ ਕੰਡੇ ਆ ਗਿਆ ਸੀ।2008 ਵਿਚ ਰੋਲਸ ਰਾਈਸ ਰੋਡ ਸਾਈਡ ਤੇ ਰਾਏ ਸ਼ਰਾਬ ਪੀਤਿਆਂ ਗੱਡੀ ਚਲਾਉਂਦਾ ਫੜਿਆ ਗਿਆ ਤੇ ਇਸ ਘਟੀਆ ਆਦਤ ਤੋਂ ਖਹਿੜਾ ਛੁਡਾਉਣ ਦਾ ਮੌਕਾ ਮਿਲ ਗਿਆ। ਇਸ ਘਟਨਾ ਤੋਂ ਉਹ ਬੇਹਦ ਸ਼ਰਮਸਾਰ ਰਿਹਾ। ਰਾਏ ਨੇ 2006ਵਿੱਚ ਸਟੈਨਹੋਪ ਸਟਰੀਟ ਵਿਚ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿਖੇ ਸਿੱਖ ਰਿਕਵਰੀ ਨੈੱਟਵਰਕ ਸ਼ੁਰੂ ਕੀਤਾ ਤੇ ਸਾਊਥਾਲ ਲੰਡਨ ਵਿਚ ਇਕ ਗਰੁਪ ਕਾਇਮ ਕੀਤਾ ਤਾਂ ਜੋ ਆਪਣੇ ਭਾਈਚਾਰੇ ਵਿਚ ਸੁਧਾਰ ਲਿਆਂਦਾ ਜਾ ਸਕੇ। ਪਰਧਾਨ ਮੰਤਰੀ ਬੋਰਿਸ ਨੇ ਰਾਏ ਭੇਜੇ ਪੱਤਰ ਵਿੱਚ ਉਸ ਵਲੋਂ ਭਾਈ ਚਾਰੇ ਤੇ ਆਲੇ ਦੁਆਲੇ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!