22.5 C
United Kingdom
Sunday, June 21, 2026

More

    ਕਰੋਨਾ ਤੇ ਕੁਦਰਤ…..

    ਰੱਬ ਨਾਲ ਆਢਾ ਲਾਉਣ ਵਾਲਿਆ,

    ਬੁੱਧੀਮਾਨ ਕਹਾਉਣ ਵਾਲਿਆ
    ਕੁਦਰਤ ਹੋਈ ਕਰੋਪ ਤੇਰੇ ਤੇ,

    ਕੁਦਰਤ ਤਾਈਂ ਸਤਾਉਣ ਵਾਲਿਆ
    ਬਖ਼ਤ ਪਿਆ ਹੁਣ ਕੁੱਝ ਨੀ ਸੁੱਝਦਾ,

    ਇਸ ਦੁਨੀਆਂ ਦੇ ਸ਼ੈਤਾਨ ਨੂੰ…….
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………
    ਪਾੜ ਪਹਾੜਾਂ ਦੇ ਸੀਨੇ ਸੀ,

    ਕੰਧੀ ਪੱਥਰ ਚਾੜ ਦਿੱਤੇ
    ਦੂਸ਼ਿਤ ਕਰਤੇ ਨਦੀਆਂ ਨਾਲੇ,

    ਰੁੱਖ ਵੀ ਹੱਥੀਂ ਸਾੜ ਦਿੱਤੇ
    ਜੇ ਕੋਈ ਇਹਨੂੰ ਰੋਕਣਾ ਚਾਹੇ,

    ਆਉਂਦਾ ਸੀ ਅੱਗਿਓਂ ਖਾਣ ਨੂੰ
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………..
    ਖੂਨ ਮਨੁੱਖੀ ਚਿੱਟਾ ਹੋਇਆ,

    ਮੋਹ ਦੀਆਂ ਤੰਦਾਂ ਵੱਢ ਗਿਆ
    ਆਪਣਿਆਂ ਦੀਆਂ ਲਾਸ਼ਾਂ ਨੂੰ ਵੀ,

    ਦੂਜਿਆਂ ਸਿਰ ਤੇ ਛੱਡ ਗਿਆ
    ਭੋਰਾ ਸ਼ਰਮ ਹਯਾ ਨਾ ਆਈ,

    ਇਸ ਚੰਦਰੇ ਹੈਵਾਨ ਨੂੰ
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………..
    ਖੁਦ ਨੂੰ ਰੱਬ ਕਹਾਵਣ ਵਾਲੇ,

    ਕਿਧਰੇ ਨਜ਼ਰੀਂ ਆਉਂਦੇ ਨਹੀਂ
    ਭੋਰਿਆਂ ਦੇ ਵਿੱਚ ਲੁਕੇ ਨੇ ਕਿੱਥੇ,

    ਲੋੜ ਪਈ ਤਾਂ ਥਿਆਉਂਦੇ ਨਹੀਂ
    ਮੁਸ਼ਕਿਲ ਦੇ ਵਿੱਚ ਪਿੱਠ ਦਿਖਾ ਗਏ,

    ਛੱਡ ਗਏ ਭਗਵਾਨ ਨੂੰ
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………..
    ਸਿਜਦਾ ਕਰਦਾ ਸਦਾ ਬਖ਼ਤਗੜ,

    ਨਾਲ ਕਰੋਨਾ ਲੜਦੇ ਜੋ
    ਦੂਜਿਆਂ ਤਾਈਂ ਬਚਾਵਣ ਖਾਤਿਰ,

    ਸੀਨਾ ਤਾਣ ਕੇ ਖੜਦੇ ਜੋ
    ਲੋਕਾਂ ਦੇ ਲਈ ਬਣੇ ਫਰਿਸ਼ਤੇ,

    ਦਾਅ ਤੇ ਲਾ ਜਿੰਦ ਜਾਨ ਨੂੰ
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………..
    ਘਰ ਦੇ ਵਿੱਚ ਹੀ ਬੰਦੀ ਬਣਾਤਾ,

    ਕੁਦਰਤ ਨੇ ਇਨਸਾਨ ਨੂੰ………..

    ਸੁਖਜੀਤ ਸਿੰਘ ਧਾਲੀਵਾਲ (ਬਖ਼ਤਗੜ)
    ਸੀਨੀ. ਸਹਾਇਕ, ਏ ਆਰ ਦਫਤਰ (ਨਿਹਾਲ ਸਿੰਘ ਵਾਲਾ)
    Mob:9872364113

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!