ਕਾਂਗਰਸ ਨੂੰ ‘ਬਾਏ ਬਾਏ’ ਆਖ, ਆਪ ਦੀ ਬੇੜੀ ‘ਚ ਸਵਾਰ ਹੋ ਸਕਦੇ ਹਨ ਨਵਜੋਤ ਸਿੱਧੂ
ਚੰਡੀਗੜ: (ਪੰਜ ਦਰਿਆ ਬਿਊਰੋ)
ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਖਬਰ ਚੰਗੀ ਸਮਝੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸ ਸਬੰਧੀ ਮੈਦਾਨ ਸਾਫ ਹੋ ਗਿਆ ਹੈ। ਇਸ ਮਾਮਲੇ ਵਿੱਚ ਰਾਜਨੀਤੀ ਘਾੜੇ ਵਜੋਂ ਜਾਣੇ ਜਾਂਦੇ ਪ੍ਰਤਾਸ਼ ਕਿਸ਼ੋਰ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਵਿਚੋਲਗੀ ਵੀ ਕਰ ਰਹੇ ਹਨ। ਪ੍ਰਸ਼ਾਤ ਕਿਸ਼ੋਰ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਜਿਸ ਰਾਜਨੀਤੀ ਪਾਰਟੀ ਨਾਲ ਸਮਝੌਤਾ ਕਰਕੇ ਚੋਣਾ ਦੀ ਪਲੈਨਿੰਗ ਕਰਦੇ ਹਨ ਉਨ੍ਹਾ ਨੂੰ ਹਰ ਹਾਲਤ ਜਿੱਤ ਦਿਵਾਉਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਚੱਲ ਰਹੀ ਸੱਤਾ ਦੀ ਪਾਰੀ ਲਈ ਇਸੇ ਵਿਅਕਤੀ ਨੂੰ ਹਾਇਰ ਕੀਤਾ ਸੀ। ਹੁਣ ਆਮ ਆਦਮੀ ਪਾਰਟੀ ਵਿੱਚ ਜਾਣ ਅਤੇ ਨਵਜੋਤ ਸਿੰਘ ਸਿੱਧੂ ਨੂੰ ਲਿਆਉਣ ਨਾਲ ਪੰਜਾਬ ਵਿੱਚ ਵੱਡਾ ਰਾਜਨੀਤਕ ਬਦਲ ਹੋ ਸਕਦਾ ਹੈ।ਫਿਲਹਾਲ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਇਸ ਬਾਰੇ ਹੋਰ ਤਫਸੀਲ ਜਲਦੀ ਹੀ ਦਿੱਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਪੰਜਾਬ ਨਾਲ ਸਬੰਧਤ ਕਈ ਵੱਡੇ ਆਗੂਆਂ ਅਤੇ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਗਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਸਮਾਗਤ ਕਰਦੇ ਹਨ।