ਆਬਾਦੀ ਚ ਠੇਕਾ ਕਦੇ ਵੀ ਮਨਜ਼ੂਰ ਨਹੀਂ- ਜਥੇਬੰਦੀਆਂ
ਨਿਹਾਲ ਸਿੰਘ ਵਾਲਾ (ਸੁਖਮੰਦਰ,ਜਗਵੀਰ,ਕੁਲਦੀਪ)

ਹਿੰਮਤਪੁਰਾ ਚ ਸ਼ਰਾਬ ਦਾ ਠੇਕਾ ਰੱਖੇ ਜਾਣ ਦੇ ਵਿਰੋਧ ਚ ਲੱਗਿਆ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਦਿਨ ਮੋਰਚੇ ਦੌਰਾਨ ਛੋਟੀਆਂ ਬੱਚੀਆਂ ਨੇ ਇਨਕਲਾਬੀ ਕਵਿਤਾਵਾਂ ਤੇ ਨਸ਼ਾ ਵਿਰੋਧੀ ਗੀਤ ਗਾ ਮਾਹੌਲ ਨੂੰ ਲੋਕ ਪੱਖੀ ਰੰਗਤ ਦਿੱਤੀ। ਇਸ ਮੌਕੇ ਸੰਬੋਧਨ ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ, ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਮਾਛੀਕੇ, ਅੰਬੇਡਕਰੀ ਨੌਜਵਾਨ ਆਗੂ ਸੋਨੀ ਹਿੰਮਤਪੁਰਾ, ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਲੋਕ ਸ਼ੰਘਰਸ ਦੇ ਸਦਕਾ ਉਸਾਰੀ ਦਾ ਕੰਮ ਰੁਕਿਆ ਹੋਇਆ, ਪਰ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਲੋਕ ਪੱਖੀ ਭੂਮਿਕਾ ਨਿਭਾਉਣ ਦੀ ਬਜਾਏ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਕੰਮ ਕਰਕੇ ਸ਼ਰਾਬ ਦੇ ਠੇਕੇਦਾਰਾਂ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਦੇਣ ਦੀ ਬਜਾਏ ਪੰਜਾਬ ਸਰਕਾਰ ਨੂੰ ਸ਼ਰਾਬ ਨੂੰ ਪ੍ਰਮੋਟ ਕਰਨ ਦੀ ਕਾਹਲ ਹੈ। ਇਸ ਮੌਕੇ ਬਾਦਲ ਸਿੰਘ, ਗੁਰਮੁੱਖ ਸਿੰਘ, ਰਾਮ ਲਾਲ,ਸੀਤਾ ਸਿੰਘ ਸੁਖਮੰਦਰ ਸਿੰਘ, ਰਾਣੀ ਕੌਰ ਅਮਰਜੀਤ ਕੌਰ, ਮਨਜੀਤ ਕੌਰ ਆਦਿ ਨੇ ਕਿਹਾ ਕਿ ਆਬਾਦੀ ਨੇੜਿਓਂ ਠੇਕਾ ਚੁੱਕਵਾਏ ਜਾਣ ਤੱਕ ਸ਼ੰਘਰਸ ਜਾਰੀ ਰਹੇਗਾ।