ਰਜਨੀ ਵਾਲੀਆ ਕਪੂਰਥਲਾ

ਜੋ ਦੇਸ਼ ਕੌਮ ਤੋਂ,
ਜਾਨਾਂ ਵਾਰਦੇ ਨੇਂ,
ਉਹਨਾਂ ਦਾ ਨਾਮ,
ਇਤਿਹਾਸ ਚ ਬੋਲਦਾ ਏ।
ਉਹਨਾਂ ਦੇ ਨਾਮ
ਦੀ ਤਖਤੀ ਬਣਾਈ,
ਜਾਂਦੀ ਤੇ ਕਰਕੇ,
ਯਾਦ ਪਿਆ ਖੂਨ,
ਸਾਡਾ ਖੌਲਦਾ ਏ।
ਸਾਰੇ ਸੁੱਖ ਲੋਚਣ,
ਆਪਣੇ ਜੀਉਂਦਿਆਂ ਜੀ।
ਟਾਂਵਾ ਟਾਂਵਾ ਈ,
ਕੋਈ ਜਿੰਦੜੀ,
ਰੋਲਦਾ ਏ।
ਜਿੰਨਾ ਡੋਲਣਾਂ ਹੁੰਦਾ,
ਓ ਤੁਰਦੇ ਈ ਨਈਂ।
ਜਿਹੜਾ ਤੁਰ ਪੈਂਦਾ,
ਨਾ ਕਦੇ ਡੋਲਦਾ ਏ।
ਓ ਓਥੋਂ ਓਥੋਂ
ਇੰਕਲਾਬ ਪੈਦਾ
ਕਰ ਲੈਂਦਾ ਜਿਥੋਂ,
ਜਿਥੋਂ ਵੀ ਪਰਤ ਨੂੰ,
ਫੋਲਦਾ ਏ।
ਐਸਾ ਲਾਲ ਵੀ,
ਕੋਈ ਅੰਮੜੀ,
ਜੰਮ ਦੇਵੇ।
ਜੋ ਪੂਰੀ ਗੁਲਜ਼ਾਰ,
ਅੰਦਰ ਮਹਿਕ ਖੂਨ,
ਆਪਣੇਂ ਦੀ,
ਘੋਲਦਾ ਏ।
ਤੇ ਰਜਨੀ,
ਸਿਰ ਤੇ ਕਫਨ ਨੂੰ,
ਬੰਨ ਕੇ ਤੁਰ,
ਪੈਂਦਾ ਤੇ ਕੌਮ,
ਲਈ ਆਜ਼ਾਦੀ,
ਨੂੰ ਥਾਂ ਥਾਂ,
ਟੋਲਦਾ ਏ।