ਮਨਜੀਤ ਸਿੰਘ ਸਰਾਂ
ਕਦੋਂ ਲਿੱਬੜੇ ਪੋਤੜੇ ਤੇ ਕਦੋਂ ਚੜ੍ਹੀ ਜਵਾਨੀ
ਤੇ ਕਦੋਂ ਦਾਹੜੀ ਵਿੱਚ ਚਿੱਟੇ ਆਉਣ ਲੱਗ ਪਏ ?
ਲਾਲੀ ਗਵਾਚ ਗਈ ਝੁਰੜੀਆਂ ਹੇਠ ਆਕੇ ‘
ਭਾਰੇ ਭਰਵੱਟੇ ਵੀ ਉਮਰ ਦਰਸਾਉਣ ਲੱਗ ਪਏ ?
ਸ਼ੀਸ਼ਾ ਐਨਕ ਦਾ ਹੁੰਦਾ ਗਿਆ ਹੋਰ ਮੋਟਾ,
ਮੱਤ ਮਰਗੀ ਕਹਿ ਖਿੱਲੀ ਉਡਾਉਣ ਲੱਗ ਪਏ ?
ਕੱਲ੍ਹ ਝੋਲੀ ‘ਚ ਪੈ ਸੀ ਅਸੀਂ ਦੁੱਧ ਚੁੰਘਿਆ ,
ਅੱਜ ਲੋਕੀਂ ਬਾਬਾ ਆਖ ਬੁਲਾਉਣ ਲੱਗ ਪਏ ?
ਚਾਰ ਮੋਢਿਆਂ ‘ਤੇ ਸਿਵਿਆਂ ਤੱਕ ਛੱਡ ਆਏ,
ਤੇ ਦਿਨ ਦਸਵੇਂ ਹੀ ਖੀਰ ਬਣਾਉਣ ਲੱਗ ਪਏ ?
ਬੁੜ੍ਹਾ ਮਰ ਗਿਆ ਤਰਸਦਾ ਪਾਣੀ ਨੂੰ ਤੇ ,
ਮੁੰਡੇ ਭੋਗ ‘ਤੇ ਜਲੇਬ ਵਰਤਾਉਣ ਲੱਗ ਪਏ।