ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)
ਮੋਗਾ ਜ਼ਿਲ੍ਹੇ ਦੇ ਪਿੰਡ ਬੌਡੇ ਵਿਖੇ ਪੂਰੇ ਪਿੰਡ ਦੀਆਂ ਅੌਰਤਾਂ, ਜਿੰਨਾ ਨੇ ਘਰੇਲੂ ਲੋਨ ਚੁੱਕੇ ਹੋਏ ਸਨ, ਪਿਛਲੇ 2 ਮਹੀਨੇ ਤੋਂ ਲਾਕਡਾਊਨ ਕਰਕੇ ਬੈਂਕਾਂ ਦੁਆਰਾ ਲੲੇ ਗੲੇ ਕਰਜ਼ੇ ਨੂੰ ਵਾਪਸ ਨਾ ਕਰ ਸਕਣ ਕਰਕੇ ਪਿੰਡ ਦੀ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਨੌਜਵਾਨ ਪ੍ਰਵੀਨ ਸਿੰਘ, ਸ਼ਮਸ਼ੇਰ ਸਿੰਘ ਅਤੇ ਪਿੰਡ ਦੀਆਂ ਅੌਰਤਾਂ ਕੁਲਦੀਪ ਕੌਰ, ਮਹਿੰਦਰ ਕੌਰ, ਰਣਜੀਤ ਕੌਰ, ਮੌਜੂਦਾ ਪੰਚਾਇਤ ਮੈਂਬਰ , ਹਰਮੇਲ ਕੌਰ , ਕਰਮਜੀਤ ਕੌਰ, ਤੇ ਹਰਮੇਸ਼ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਅਸੀਂ ਮਜ਼ਦੂਰ ਵਰਗ ਦੇ ਲੋਕ, ਲਾਕਡਾਊਨ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦੇ । ਸਰਕਾਰ ਦੁਆਰਾ ਸਾਨੂੰ ਘਰਾਂ ਅੰਦਰ ਤਾੜਿਆ ਗਿਆ ਹੈ, ਜਿਸ ਕਾਰਨ ਅਸੀਂ ਬੈਂਕਾਂ ਦੁਆਰਾ ਲੲੇ ਗੲੇ ਕਰਜ਼ੇ ਵਾਪਸ ਨਹੀਂ ਕਰ ਸਕਦੇ । ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਪੰਚ ਕੁਲਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਸਾਡੇ ਕਰਜੇ ਵੀ ਮੁਆਫ਼ ਕੀਤੇ ਜਾਣ । ਵਾਰਡ ਨੰਬਰ 6 ਦੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਬੈਂਕਾਂ ਵਾਲੇ ਮੁਲਾਜ਼ਮਾਂ ਸਾਨੂੰ ਘਰ ਆ ਕਿ ਸਾਡਾ ਸਮਾਨ ਚੁੱਕਣ ਦੀਆਂ ਧਮਕੀਆਂ ਵੀ ਦੇ ਰਹੇ ਹਨ । ਉਹਨਾਂ ਕਿਹਾ ਕਿ ਇੱਕ ਮਜ਼ਦੂਰ ਬੰਦਾ ਰੋਜ਼ਗਾਰ ਨਾਂ ਹੋਣ ਕਾਰਨ ਕੀ ਕਰੇ, ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਦੇ ਨਾਲ ਇਨਸਾਫ਼ ਕੀਤਾ ਜਾਵੇ ।