ਪੰਜ ਦਰਿਆ ਬਿਊਰੋ/ ਮਿੰਟੂ ਖੁਰਮੀ
ਹਾਲਾਤਾਂ ਦੀ ਭੱਠੀ ਵਿੱਚ ਤਪ ਕੇ ਕੁਠਾਲੀ ‘ਚ ਪਿਆ ਸੋਨਾ ਹੀ ਗਹਿਣਿਆਂ ਦਾ ਰੂਪ ਧਾਰਦਾ ਹੈ। ਇਸੇ ਤਰ੍ਹਾਂ ਹੀ ਤਲਖ ਹਕੀਕਤਾਂ ਦਾ ਸੇਕ ਬੰਦੇ ਨੂੰ ਦੁਨੀਆਂ ਵਿੱਚ ਵਿਚਰਨ ਤੇ ਸ਼ਾਨਾਮੱਤੀ ਜ਼ਿੰਦਗੀ ਜਿਉਣ ਦਾ ਵੱਲ ਦੇ ਦਿੰਦੀਆਂ ਹਨ। ਸੰਗੀਤ ਜਗਤ ਵਿੱਚ ਉਹੀ ਕਲਾਕਾਰ ਲੋਕਾਂ ਦੀ ਜ਼ੁਬਾਨ ਅਤੇ ਦਿਮਾਗ਼ ‘ਤੇ ਰਾਜ ਕਰ ਸਕਦੈ, ਜਿਸਨੇ ਇਹਨਾਂ ਤਲਖ ਹਕੀਕਤਾਂ ਨੂੰ ਹੱਸ ਕੇ ਜਰਿਆ ਹੋਵੇ। ਗਾਇਕਾ ਮਨਿੰਦਰ ਦਿਓਲ ਨੇ ਆਪਣੇ ਗਾਇਕੀ ਦੇ ਦੌਰ ਦੀ ਸ਼ੁਰੂਆਤ “ਖਤ ਤੇ ਫੋਟੋਆਂ” ਕੈਸੇਟ ਰਾਹੀਂ ਕੈਟਰੇਕ ਕੰਪਨੀ ਰਾਹੀਂ ਕੀਤੀ ਸੀ। ਪਿੱਛੇ ਮੁੜ ਕੇ ਨਾ ਦੇਖਿਆ, ਪਰ ਆਪਣੇ ਅਤੀਤ ਨੂੰ ਵਿਸਾਰਿਆ ਵੀ ਨਹੀਂ। ਸੁਖਾਵੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਨ ਲਈ ਮਨਿੰਦਰ ਦਿਓਲ ਆਪਣੇ ਨਵੇਂ ਗੀਤ “ਪਾਣੀ ਪੈਟਰੋਲ” ਨੂੰ ਫਿਰ ਕੈਟਰੇਕ ਕੰਪਨੀ ਦੇ ਨਾਂ ਹੇਠ ਹੀ ਲੋਕ ਕਚਿਹਰੀ ਵਿੱਚ ਪੇਸ਼ ਕਰਨ ਜਾ ਰਹੀ ਹੈ। ਪ੍ਰੋਡਿਊਸਰ ਤੇ ਗੀਤਕਾਰ ਸੰਨੀ ਮਾਨ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਮਨਿੰਦਰ ਦਿਓਲ ਦੇ ਹਰ ਗੀਤ ਨੂੰ ਸ੍ਰੋਤਿਆਂ ਵੱਲੋਂ ਬੇਹੱਦ ਸਲਾਹਿਆ ਗਿਆ ਹੈ ਤੇ ਇਸ ਗੀਤ ਨੂੰ ਵੀ ਨਿਰਸੰਦੇਹ ਰੱਜਵਾਂ ਪਿਆਰ ਮਿਲੇਗਾ। ਇਸ ਗੀਤ ਦਾ ਸੰਗੀਤ “ਟੋਨੀ” ਨੇ ਤਿਆਰ ਕੀਤਾ ਹੈ ਤੇ ਵੀਡੀਓ ਹੈਮੀ ਕਾਹਲੋਂ ਨੇ ਬਣਾਈ ਹੈ। 5 ਜੂਨ ਨੂੰ ਲੋਕ ਅਰਪਣ ਹੋਣ ਜਾ ਰਹੇ ਗੀਤ “ਪਾਣੀ ਪੈਟਰੋਲ” ਨਾਲ ਗਾਇਕਾ ਮਨਿੰਦਰ ਦਿਓਲ ਆਪਣੀ ਦੂਜੀ ਪਾਰੀ ਦੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੀ ਹੈ। “ਪੰਜ ਦਰਿਆ” ਵੱਲੋਂ ਉਹਨਾਂ ਦੀ ਸਮੁੱਚੀ ਟੀਮ ਨੂੰ ਹਾਰਦਿਕ ਵਧਾਈ।