3.5 C
United Kingdom
Sunday, March 8, 2026

More

    ਨਿਊਜ਼ੀਲੈਂਡ- “ਜਿਊਂਦੀ ਰਹਿ ਸ਼ਿੰਦੀਏ” -ਆਬਾਦੀ ਪੰਜਾਹ ਲੱਖ-ਮਰੀਜ਼ ਇਕ

    ਨਿਊਜ਼ੀਲੈਂਡ ‘ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ
    -ਹਸਪਤਾਲ ਦੇ ਵਿਚ ਇਕ ਵੀ ਮਰੀਜ਼ ਨਹੀਂ

    ਔਕਲੈਂਡ 29 ਮਈ  (ਹਰਜਿੰਦਰ ਸਿੰਘ ਬਸਿਆਲਾ)

    ਨਿਊਜ਼ੀਲੈਂਡ ਵਿੱਚ ਪਿਛਲੇ ਪੂਰਾ ਹਫਤਾ ਜਿੱਥੇ ਕੋਈ ਵੀ ਨਵਾਂ ਕੇਸ ਤੋਂ ਬਿਨਾਂ ਲੰਘ ਗਿਆ ਹੈ ਉਥੇ ਐਕਟਿਵ ਕੇਸਾਂ ਦੀ ਗਿਣਤੀ ਵੀ ਘੱਟਦੀ ਘਟਦੀ ਅੱਜ ਇਕ ਰਹਿ ਗਈ ਹੈ। ਪੰਜਾਬੀ ਬਜ਼ੁਰਗਾਂ ਦੀ ਢਾਣੀ ਉਤੇ ਦੇਸ਼ ਦੀ ਪ੍ਰਧਾਨ ਮੰਤਰੀ ਦੇ ਅਸਲ ਨਾਂਅ ਜੈਸਿੰਡਾ ਆਰਡਨ ਨੂੰ ਕਈ ਵਾਰ ਸਾਡੇ  ਬਜ਼ੁਰਗ ਪਿਆਰ ਨਾਲ ‘ਸ਼ਿੰਦੀ’ ਕਹਿ ਛੱਡਦੇ ਹਨ ਅਤੇ ਅੱਜ ਉਹ ‘ਜਿਊਂਦੀ ਰਹਿ ਸ਼ਿੰਦੀਏ’ ਕਹਿੰਦੇ ਹੋਣਗੇ। ਦੇਸ਼ ਵਿਚ ਕੋਵਿਡ 19 ਦੇ 1504 ਕੇਸ ਹੀ ਹਨ। ਪਿਛਲੇ 24 ਘੰਟਿਆਂ ਤੱਕ ਕੋਰੋਨਾ ਤੋਂ 7 ਹੋਰ ਲੋਕ ਰਿਕਵਰ ਹੋਏ ਹਨ ਤੇ ਸਿਰਫ਼ 1 ਐਕਟਿਵ ਕੇਸ ਹੀ ਰਹਿ ਗਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ।
    ਨਿਊਜ਼ੀਲੈਂਡ ਵਿਚ ਕਰੋਨਾ ਤਾਲਾਬੰਦੀ ਅਜੇ ਪੱਧਰ 2 ਉੱਤੇ ਹੈ ਤੇ ਘੱਟੋ-ਘੱਟ 22 ਜੂਨ ਤੱਕ ਇਹ ਰਹੇਗੀ ਪਰ ਅੱਜ ਦੁਪਹਿਰ ਨੂੰ ਸਮਾਜਿਕ ਇਕਠਾਂ ਉਤੇ  ਪਾਬੰਦੀਆਂ ਨੂੰ ਘਟਾ ਦਿੱਤਾ ਗਿਆ ਹੈ ਅਤੇ ਲੋਕ ਹੁਣ 1 ਮੀਟਰ ਦਾ ਫਾਸਲਾ ਰੱਖ ਕੇ 100 ਦੀ ਗਿਣਤੀ ਤੱਕ ਇਕੱਠੇ ਹੋ ਸਕਦੇ ਹਨ। ਧਾਰਮਿਕ ਸਥਾਨਾਂ ਅਤੇ ਅੰਤਿਮ ਸੰਸਕਾਰ ਵਰਗੇ ਸਮਾਗਮਾਂ ‘ਤੇ ਇਕੱਠੇ ਹੋ ਸਕਦੇ ਹਨ। ਕੁੱਝ ਕਮਿਊਨਿਟੀ ਖੇਡਾਂ ਵੀ ਇਸ ਹਫ਼ਤੇ ਦੇ ਅੰਤ ਵਿੱਚ ਦੁਬਾਰਾ ਸ਼ੁਰੂ ਹੋਣਗੀਆਂ।  ਮੰਤਰਾਲੇ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਰਾਹਤ ਨੂੰ ਸੁਰੱਖਿਅਤ ਰੂਪ ਵਿਚ ਲੈਣ।
    ਸਮਾਜਿਕ ਇਕੱਠ ਦੇ ਇੰਚਾਰਜ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਸੰਪਰਕ ਟਰੇਸਿੰਗ ਦੇ ਉਦੇਸ਼ਾਂ ਲਈ ਰਿਕਾਰਡ ਰੱਖਣਾ ਲਾਜ਼ਮੀ ਹੈ, ਸਿਵਾਏ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਇਕੱਠ ਵਿੱਚ ਹਰ ਵਿਅਕਤੀ ਇੱਕ ਦੂਜੇ ਨੂੰ ਜਾਣਦਾ ਹੈ। ਇਸ ਦੇ ਲਈ ਐਪ ਵੀ ਬਣਾਈ ਗਈ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੱਲ੍ਹ 4162 ਹੋਰ ਟੈੱਸਟ ਪੂਰੇ ਹੋਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਭਰ ਵਿੱਚ 275,852 ਟੈੱਸਟ ਕੀਤੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!