ਧਨੌਲਾ, 24 ਮਈ (ਵਿਕਰਮ ਸਿੰਘ ਧਨੌਲਾ ਲਿਆਕਤ ਅਲੀ)
ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲਾ ਦੇ ਨੌ ਸੋ ਦੇ ਕਰੀਬ ਲਾਭਪਾਤਰੀਆ ਦੇ ਰਾਸ਼ਨ ਕਾਰਡ ਕੱਟੇ ਜਾਣ ਦੇ ਵਿਰੋਧ ਚ ਲੱਗੇ ਧਰਨੇ ‘ਚ ਮੁਸਲਿਮ ਅੌਰਤਾਂ ਵਲੋਂ ਰੋਜ਼ੇ ਇਫਤਾਰ ਕੀਤੇ। ਦੱਸਣਯੋਗ ਹੈ ਕਿ ਰਾਸ਼ਨ ਕਾਰਡ ਕੱਟੇ ਜਾਣ ਦੇ ਵਿਰੋਧ ‘ਚ ਦੇਰ ਸ਼ਾਮ ਤੱਕ ਲੱਗੇ ਧਰਨੇ ‘ਚ ਉਸ ਵੇਲੇ ਮਹੌਲ ਭਾਵੁਕ ਹੋ ਗਿਆ। ਜਦੋੰ ਆਪਣੇ ਕੱਟੇ ਰਾਸ਼ਨ ਕਾਰਡ ਬਹਾਲ ਕਰਵਾਉਣ ਲਈ ਪਹੁੰਚੀਆਂ ਮੁਸਲਿਮ ਅੌਰਤਾਂ ਰੋਜ਼ਾ ਰੱਖ ਧਰਨੇ ‘ਚ ਸ਼ਮੁੂਲੀਅਤ ਕੀਤੀ। ਰੋਜ਼ਾ ਇਫਤਾਰ ਕਰਨ ਦੇ ਸਮੇਂ ਅੌਰਤਾਂ ਵਲੋਂ ਭੋਜਨ ਛਕ ਰੋਜ਼ਾ ਇਫਤਾਰ ਕੀਤਾ । ਜਿਸ ਨੂੰ ਦੇਖ ਸਭ ਭਾਵੁਕ ਹੋ ਗਏ। ਦੇਰ ਸ਼ਾਮ ਤੱਕ ਧਰਨਕਾਰੀਆਂ ਦੀਆਂ ਮੰਗਾ ਮੰਨ ਲਈਆਂ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ ।