9.6 C
United Kingdom
Saturday, March 7, 2026

More

    ਪੰਜਾਬ ਵਿਚ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਲਈ ਇਕਾਂਤਵਾਸ ਜ਼ਰੂਰੀ-ਮੁੱਖ ਮੰਤਰੀ

    ਮਾਸਕ ਨਾ ਪਾਉਣ ਵਾਲਾ ਪੰਜਾਬ ਦਾ ਦੁਸ਼ਮਣ ਕਰਾਰ
    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਫੇਸ ਬੁੱਕ ਉਤੇ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਨਿਵਾਸੀ ਪ੍ਰੀਆ ਮਹਾਜਨ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਜੇਕਰ ਪਾਜ਼ਿਟਵ ਆ ਰਹੇ ਤਾਂ ਇਸ ਤੋਂ ਕੋਈ ਖ਼ਤਰਾ ਨਹੀਂ ਦੇ ਉਤਰ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ, ਚਾਹੇ ਉਹ ਜਹਾਜ਼ ਰਸਤੇ ਆ ਰਿਹਾ ਹੋਵੇ, ਰੇਲ ਵਿਚ ਜਾਂ ਬੱਸ ਉਤੇ, ਉਸਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਅਸੀਂ ਪੰਜਾਬ ਤੋਂ ਜਿੰਨੇ ਵੀ ਪ੍ਰਵਾਸੀ ਲੋਕਾਂ ਨੂੰ ਭੇਜਿਆ ਹੈ, ਉਨਾਂ ਦੀ ਸਿਹਤ ਦੀ ਜਾਂਚ ਕੀਤੀ ਹੈ, ਪਰ ਪੰਜਾਬ ਆ ਰਹੇ ਕਈ ਯਾਤਰੀ ਕੋਵਿਡ ਦੇ ਸ਼ਿਕਾਰ ਹਨ, ਸੋ ਸਾਰਿਆਂ ਨੂੰ ਸਾਵਧਾਨੀ ਵਜੋਂ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਜੇਕਰ ਉਹ ਠੀਕ ਰਹਿੰਦਾ ਹੈ ਤਾਂ ਘਰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਉਸ ਵਿਚ ਕੋਵਿਡ 19 ਦੇ ਲੱਛਣ ਜ਼ਾਹਿਰ ਹੁੰਦੇ ਹਨ, ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਉਸਦਾ ਇਲਾਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ, ਸਾਡੇ ਵਿਦੇਸ਼ਾਂ ਤੇ ਦੂਸਰੇ ਰਾਜਾਂ ਵਿਚ ਆਏ ਵੱਡੀ ਗਿਣਤੀ ਲੋਕ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਗਏ ਹਨ, ਪਰ ਵਾਇਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ।
    ਇਸੇ ਦੌਰਾਨ ਅੰਮ੍ਰਿਤਸਰ ਵਾਸੀ ਪ੍ਰਿਤਪਾਲ ਸਿੰਘ ਅਰੋੜਾ ਵੱਲੋਂ ਪੁੱਛੇ ਗਏ ਸਵਾਲ ਕਿ ਸ਼ਹਿਰ ਵਿਚ ਕਈ ਲੋਕ ਮਾਸਕ ਨਹੀਂ ਪਾ ਰਹੇ, ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦੇ ਦੁਸ਼ਮਣ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵਿਅਕਤੀ ਅਜਿਹਾ ਨਹੀਂ ਕਰੇਗਾ, ਜਿਸ ਨਾਲ ਵਾਇਰਸ ਨੂੰ ਅੱਗੇ ਫੈਲਣ ਦਾ ਮੌਕਾ ਮਿਲੇ। ਉਨਾਂ ਕਿਹਾ ਕਿ ਮਾਸਕ ਸਾਰਿਆਂ ਨੂੰ ਲਈ ਜ਼ਰੂਰੀ ਹੈ ਅਤੇ ਘਰੋਂ ਬਾਹਰ ਜਾਣ ਲੱਗੇ ਮਾਸਕ ਪਾ ਕੇ ਜਾਉ ਤੇ ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਪੁਲਿਸ ਉਸਦਾ ਚਲਾਨ ਕਰੇਗੀ। ਉਨਾਂ ਕਿਹਾ ਕਿ ਬਿਮਾਰੀ ਅੱਗੇ ਨਾ ਵੰਡੋ, ਮਾਸਕ ਜ਼ਰੂਰ ਪਾਉ ਇਸ ਵਿਚ ਹੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!