ਜਸਵੀਰ ਜੱਸ
ਕਦੇ ਅੱਤਵਾਦੀ
ਕਦੇ ਵੱਖਵਾਦੀ
ਕਦੇ ਨਸ਼ੇੜੀ
ਕਦੇ ਗੈਗਸਟਰ
ਕਦੇ ਜਵਾਨ
ਕਦੇ ਕਿਸਾਨ ।
ਨਿੱਤ ਮਰ ਰਿਹਾ ਪੰਜਾਬੀ
ਨਿੱਤ ਨਵੇਂ ਨਾਮ ਨਾਲ
ਨਿੱਤ ਨਵੀਂ ਥਾਂ ਉੱਤੇ ।
ਚੰਗੇ ਦਿਨ ਆਉਣਗੇ
ਕਹਿਣ ਵਾਲੇ ਹਾਕਮ
ਕੀ ਕਦੇ ਸਮਝ ਸਕਣਗੇ
ਸਾਡੇ ਮਾੜੇ ਦਿਨਾਂ ਦਾ ਸੰਤਾਪ
ਜਾੰ ਕਿ ਇਹ ਨਸਲਕੁਸ਼ੀ ਜਾਰੀ ਰਹੇਗੀ
ਕਿਉਂਕਿ ਨਿੱਤ ਮਰ ਰਿਹਾ ਪੰਜਾਬੀ
ਨਿੱਤ ਨਵੇਂ ਨਾਮ ਨਾਲ
ਨਿੱਤ ਨਵੀਂ ਥਾਂ ਉੱਤੇ ||