23.7 C
United Kingdom
Sunday, June 21, 2026

More

    ਧੀਆਂ

    ਕਵੀ ਪ੍ਸ਼ੋਤਮ ਪੱਤੋ ।

    ਧੀਆਂ ਮੇਰੀਆਂ !
    ਚਿੜੀਆਂ ਨਹੀਂ ਹੋਣਗੀਆਂ
    ਨਾ ਹੀ ਵਿਚਾਰੀਆਂ
    ਸਮੇਂ ਦੀਆਂ ਮਾਰੀਆਂ ।
    ਧੀਆਂ ਮੇਰੀਆਂ ਹੋਣਗੀਆਂ
    ਦ੍ਰਿੜ ਇਰਾਦੇ, ਬੁਲੰਦ ਹੌਸਲੇ ਵਾਲੀਆਂ।
    ਧੀਆਂ ਮੇਰੀਆਂ !
    ਜਵਾਨ ਹੋ ਕੇ
    ਨਹੀਂ ਹੋਣਗੀਆਂ ਭਾਂਵੇ ਸੁੰਦਰ
    ਪਰ ਉਨ੍ਹਾ ਕੋਲ ਹੋਵੇਗੀ ਪੂੰਜੀ
    ਤੇ ਜੀਵਨ ਜਾਂਚ
    ਸਾਡੇ ਵਿਰਸੇ ਦੀ ।
    ਧੀਆਂ ਮੇਰੀਆਂ ਸਮਰਥ ਹੋਣਗੀਆਂ ,
    ਲੜਨ ਦੇ, ਮੁਕਾਬਲਾਕਰਨ ਦੇ,
    ਹਾਕਮਾਂ ਦੀ ਕੈਰੀ ਅੱਖ ਭੰਨਣ
    ਤੇ ਜਾਬਰ ਹੱਥ ਦਾ
    ਚੂਰਮਾ ਬਣਾਉਣ ਲਈ ।
    ਧੀਆਂ ਮੇਰੀਆਂ !
    ਸਿਰਜਣਗੀਆਂ ਨਵਾਂ ਯੁੱਗ,
    ਨਵਾਂ ਇਤਿਹਾਸ
    ਔਰਤ ਹੱਕਾਂ ਵਾਸਤੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!