ਮੋਗਾ (ਮਿੰਟੂ ਖੁਰਮੀ)
ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਅਤੇ ਨੌਜਵਾਨਾਂ ਦੇ ਚਹੇਤੇ ਆਗੂ ਕਮਲਜੀਤ ਬਰਾੜ ਦੇ ਦਿਸ਼ਾ ਨਿਰਦੇਸ਼ ‘ਤੇ ਯੂਥ ਕਾਂਗਰਸ ਮੋਗਾ ਵੱਲੋਂ ਮੋਦੀ ਸਰਕਾਰ ਤੋ ਮੰਗ ਕੀਤੀ ਕਿ bpl ਕਾਰਡ ਧਾਰਕਾਂ ਦੇ ਖ਼ਾਤਿਆ ਵਿੱਚ ਬਣਦੀ ਰਕਮ ਪਾਈ ਜਾਵੇ। ਇਸ ਸਮੇਂ ਜ਼ਿਲ੍ਹਾ ਮੋਗਾ ਪ੍ਰਧਾਨ ਪੱਪੂ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਬਿਮਾਰੀ ਕਾਰਨ ਕਾਰੋਬਾਰ ਠੱਪ ਹਨ ਅਤੇ ਗਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਚੁੱਕੇ ਹਨ। ਯੂਥ ਕਾਂਗਰਸ ਮੰਗ ਕਰਦੀ ਹੈ ਕਿ ਵਰਲਡ ਬੈੰਕ ਵੱਲੋਂ ਮਿਲੇ 20 ਹਜ਼ਾਰ ਕਰੋੜ ਲੋੜਬੰਦ ਲੋਕਾਂ ਦੇ ਖ਼ਾਤਿਆ ਚ ਜਲਦ ਪਾਏ ਜਾਣ ਤਾਂ ਕਿ ਲੋਕ ਆਪਣਾ ਜੀਵਨ ਨਿਰਬਾਹ ਕਰ ਸਕਣ।ਇਸ ਸਮੇਂ ਜ਼ਿਲ੍ਹਾ ਯੂਥ ਵਿੰਗ ਕਾਂਗਰਸ ਪ੍ਰਧਾਨ ਪੱਪੂ ਜੋਸ਼ੀ ਹਿੰਮਤਪੁਰਾ ਤੋਂ ਇਲਾਵਾ ਮਨਵੀਰ ਬਰਾੜ, ਪ੍ਰਧਾਨ ਹਲਕਾ ਬਾਘਾਪੁਰਾਣਾ, ਸਿਮਰਨਜੀਤ ਬਿੱਲਾ ਪ੍ਰਧਾਨ ਹਲਕਾ ਮੋਗਾ, ਦੀਪੂ ਸਹੋਤਾ ਜਨ ਸੈਕਟਰੀ ਮੋਗਾ, ਰਮਨ ਬਰਾੜ, ਵਿਕਰਮ ਪੱਤੋ, ਕ੍ਰਿਸ਼ਨ ਗਾਂਧੀ, ਨਿਤਿਨ ਗਰਗ ਜੋਨਲ ਪ੍ਰਧਾਨ nsui ਮੋਗਾ, ਹਰਪ੍ਰੀਤ ਸਿੰਘ, ਕਿਰਨ ਬਰਾੜ, ਸੈਮ ਛਾਬੜਾ, ਸਤਵਿੰਦਰ ਸਿੰਘ ਮੋਗਾ, ਅਤੇ ਦਿਲਜੋਤ ਸਿੰਘ ਆਦਿ ਹਾਜ਼ਰ ਸਨ ।