ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਵਾਇਰਸ ਲੌਕਡਾਉਨ ਕਾਰਨ ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ ਅੰਤ ਵਿੱਚ ਮੈਕਡਾਨਲਡ ਵੱਲੋਂ ਸਕਾਟਲੈਂਡ ਦੇ ਰੈਸਟੋਰੈਂਟ ਦੁਬਾਰਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਾਸਟ ਫੂਡ ਖਾਣ ਦੇ ਸ਼ੌਕੀਨ ਉਸ ਸਮੇਂ ਗੁੱਸੇ ਵਿਚ ਆ ਗਏ ਜਦੋਂ ਮਹਾਂਮਾਰੀ ਦੌਰਾਨ ਆਪਣੀ ਪੜਾਅ ਵਿਚ ਵਾਪਸੀ ਦੀ ਯੋਜਨਾ ਦੇ ਹਿੱਸੇ ਵਜੋਂ ਦੱਖਣ ਵੱਲ ਸਿਰਫ ਚੈਨ ਖੋਲ੍ਹ ਕੇ ਸਕਾਟਲੈਂਡ ਨੂੰ ਅੱਖੋਂ ਪਰੋਖੇ ਕਰ ਦਿੱਤਾ।
ਜਦੋਂ ਕੱਲ੍ਹ ਮੈਕਡੋਨਲਡ ਨੇ ਖੁਲਾਸਾ ਕੀਤਾ ਕਿ ਉਹ ਡ੍ਰਾਇਵ ਥਰੂ ਅਤੇ ਡਲਿਵਰੀ ਲਈ ਇੰਗਲੈਂਡ ਤੇ ਆਇਰਲੈਂਡ ਦੀਆਂ 33 ਸ਼ਾਖਾਵਾਂ ਮੁੜ ਖੋਲ੍ਹਣ ਜਾ ਰਿਹਾ ਹੈ ਤਾਂ ਲੋਕਾਂ ਵੱਲੋਂ ਰੋਸ ਦਿਖਾਇਆ ਗਿਆ। ਜਿਸ ਦੇ ਸਿੱਟੇ ਵਜੋਂ ਮੈਕਡਾਨਲਡਜ਼ ਨੇ ਜੂਨ ਦੇ ਸ਼ੁਰੂ ਵਿਚ ਅਗਲੇ ਕੁਝ ਹਫ਼ਤਿਆਂ ਦੇ ਅੰਦਰ ਸਕਾਟਲੈਂਡ ਵਿਚਲੀਆਂ ਸ਼ਾਖਾਵਾਂ ਵੀ ਖੋਲ੍ਹ ਦੇਣ ਦੀ ਉਮੀਦ ਹੈ।