17.5 C
United Kingdom
Monday, September 7, 2026

More

    ਚੰਗੇ ਦਿਨ

    ਹਰਪ੍ਰੀਤ ਸਿੰਘ ਲਲਤੋਂ

    ਮੈਂ ਦੇਸ਼ ਦਾ ਭਵਿੱਖ ਦੇਖਿਆ, ਪੋਹ ਮਾਘ ਮਹੀਨੇ ਪੈਰ ਨੰਗੇ,
    ਮੈਲੇ ਕੁਚੈਲੇ ਕੱਪੜੇ, ਖੜਾ ਚੌਂਕ ਵਿੱਚ ਭੀਖ ਪਿਆ ਮੰਗੇ,
    ਪਰ ਸਰਕਾਰਾਂ ਕਹਿੰਦੀਆ ਮੁਲਕ ਮੇਰੇ,ਦੇ ਚੱਲਦੇ ਨੇ ਦਿਨ ਚੰਗੇ।

    ਮਿਲਦੀ ਨਾ ਕੋਈ ਨੌਕਰੀ ,ਹੱਥ ਫੜੇ ਡਿਗਰੀਆਂ ਦੇ ਥੱਬੇ,
    ਥਾਂ ਥਾਂ ਕਤਾਰਾਂ ਲੱਗੀਆਂ ,ਕਿੱਥੇ ਜਾ ਰੋਜਗਾਰ ਕੋਈ ਲੱਭੇ,
    ਅੜ ਕੇ ਜੋ ਹੱਕ ਮੰਗਦਾ ,ਸਰਕਾਰ ਪੁੜੇ ਸੇਕਦੀ ਮਾਰ ਕੇ ਟੰਬੇ,
    ਪਰ ਸਰਕਾਰਾਂ………।

    ਫੁੱਟਪਾਥ ਤੇ ਥਾਂ ਨਾ ਮਿਲੇ ,ਬੇਘਰਾਂ ਨੂੰ ਸੌਣ ਦੇ ਲਈ,
    ਬਦਨ ਕਈ ਨੰਗੇ ਘੁੰਮਦੇ ,ਲੀੜੇ ਮਿਲਦੇ ਨਾ ਪਾਉਣ ਲਈ,
    ਕਈ ਭੁੱਖੇ ਢਿੱਡ ਫਿਰਦੇ ,ਰੋਟੀ ਮਿਲਦੀ ਨਾ ਦੋ ਡੰਗੇ,
    ਪਰ ਸਰਕਾਰਾਂ……….।

    ਵੱਤੀਅੋਂ ਤੇਤੀ ਨਾ ਹੁੰਦੀ ਖੇਤੀ ,ਅੱਜ ਕਲ ਵਿੱਚ ਪੰਜਾਬ ਦੇ,
    ਨੱਕੋ ਨੱਕ ਕਰਜ ਚ ਡੁੱਬਿਆ ,ਅੰਨਦਾਤਾ ਵਿੱਚ ਤਨਾਵ ਦੇ,
    ਕਦੇ ਸਪਰੇਆਂ ਪੀ ਜਾਂਦਾ ,ਕਦੇ ਲਾ ਲੈਂਦਾ ਗਲ ਫੰਦੇ,
    ਪਰ ਮੋਦੀ ਜੀ ਕਹਿੰਦੇ ਮੁਲਕ ਮੇਰੇ ਦੇ ਦਿਨ ਚੱਲਦੇ ਨੇ ਚੰਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!