22.5 C
United Kingdom
Sunday, June 21, 2026

More

    ਅਮਰੀਕਾ ਕੈਨੇਡਾ ‘ਚ ਹੁਣ ਨਹੀਂ ਵਿਕੇਗਾ ਬੱਚਿਆਂ ਦਾ ਇਹ ਮਸ਼ਹੂਰ ਪਾਊਡਰ

    ਟੋਰਾਟੋ-(ਬਲਜਿੰਦਰ ਸੇਖਾ )ਸੰਸਾਰ ਪ੍ਰਸਿੱਧ ਜੌਹਨਸਨ ਐਂਡ ਜੌਹਨਸਨ ਕੰਪਨੀ ਨੇ ਹੁਣ ਆਪਣੇ ਉਤਪਾਦ ਜੌਹਨਸਨ ਬੇਬੀ ਪਾਊਡਰ ਨੂੰ ਅਮਰੀਕਾ ਅਤੇ ਕੈਨੇਡਾ ਨਾ ਵੇਚਣ ਦਾ ਐਲਾਨ ਕੀਤਾ ਹੈ। ਪਤਾ ਲੱਗਾ ਹੈ ਕਿ ਕੰਪਨੀ ਨੇ ਇਹ ਫੈਸਲਾ ਆਪਣੇ ਉਤਪਾਦਾਂ ਚ ਮਿਲਾਵਟ ਕਰਨ ਦੇ ਦੋਸ਼ਾਂ ਚ ਆਪਣੇ ਖਿਲਾਫ ਹਜ਼ਾਰਾਂ ਕੇਸ ਦਾਇਰ ਕੀਤੇ ਜਾਣ ਤੋਂ ਬਾਅਦ ਲਿਆ ਹੈ। ਖਪਤਕਾਰਾਂ ਨੇ ਕੰਪਨੀ ਦੇ ਵਿਰੁੱਧ 16000 ਤੋਂ ਵੱਧ ਮੁਕੱਦਮੇ ਕੀਤੇ ਹਨ ਕਿ ਜੌਹਨਸਨ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਿਆ ਹੈ। ਜੌਹਨਸਨ ਅਤੇ ਜੌਹਨਸਨ ਨੇ ਕਿਹਾ ਹੈ ਕਿ ਕਨੇਡਾ ਅਮਰੀਕਾ ਚ ਉਪਭੋਗਤਾਵਾਂ ਦੀਆਂ ਆਦਤਾਂ ਚ ਵੱਡੇ ਪੱਧਰ ‘ਤੇ ਤਬਦੀਲੀਆਂ ਅਤੇ ਜੌਹਨਸਨ ਬੇਬੀ ਪਾਊਡਰ ਦੀ ਸੰਭਾਲ ਬਾਰੇ ਗਲਤ ਜਾਣਕਾਰੀ ਦੇ ਫੈਲਣ ਕਾਰਨ ਉਤਪਾਦਾਂ ਦੀ ਮੰਗ ਘਟ ਰਹੀ ਸੀ। ਕੰਪਨੀ ਨੇ ਕਿਹਾ ਇਹ ਕਦਮ ਕੰਪਨੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਖਪਤਕਾਰਾਂ ਦੇ ਉਤਪਾਦਾਂ ਦਾ ਮੁੜ ਮੁਲਾਂਕਣ ਕਰਨ ਦੇ ਕਦਮਾਂ ਦਾ ਹਿੱਸਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!