ਐਸਡੀਐਮ ਨੂੰ ਵਫ਼ਦ ਮਿਲਿਆ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਨਿਹਾਲ ਸਿੰਘ ਵਾਲਾ ਇਲਾਕੇ ਦੀਆਂ ਕਿਰਤੀ ਅੌਰਤਾਂ ਵੱਲੋਂ ਮਾਈਕਰੋ ਫ਼ਾਇਨੈਂਸ ਕੰਪਨੀਂ ਵੱਲੋਂ ਜ਼ਬਰੀਂ ਭਰਵਾਈਆਂ ਜਾ ਰਹੀਆਂ ਕਿਸ਼ਤਾਂ ਦੇ ਖਿਲਾਫ਼ ਨਿਹਾਲ ਸਿੰਘ ਵਾਲਾ ਵਿਖੇ ਹੋ ਰਹੇ ਰੋਸ ਮੁਜ਼ਾਹਿਰੇ ਵਿੱਚ ਸ਼ਾਮਲ ਹੋਣ ਜਾ ਰਹੇ ਕੇਵਲ ਸਿੰਘ ਦੇ ਵਾਰਿਸਾਂ ਨੂੰ ਮੁਆਵਜ਼ਾ ਦਵਾਉਣ ਲਈ ਲੋਕ ਹਿਤੂ ਜਥੇਬੰਦਅਿਾ ਦਾ ਵਫ਼ਦ ਐਸਡੀਐਮ ਰਾਮ ਸਿੰਘ ਨੂੰ ਮਿਲਿਆ।
ਕਿਰਤੀ ਅੌਰਤਾਂ ਵੱਲੋਂ ਮਾਈਕਰੋ ਫ਼ਾਇਨੈਂਸ ਕੰਪਨੀਂ ਵੱਲੋਂ ਜ਼ਬਰੀਂ ਭਰਵਾਈਆਂ ਜਾ ਰਹੀਆਂ ਕਿਸ਼ਤਾਂ ਦੇ ਖਿਲਾਫ਼ ਨਿਹਾਲ ਸਿੰਘ ਵਾਲਾ ਵਿਖੇ ਹੋ ਰਹੇ ਰੋਸ ਮੁਜ਼ਾਹਿਰੇ ਵਿੱਚ ਸ਼ਾਮਲ ਹੋਣ ਜਾ ਰਹੇ ਕੇਵਲ ਸਿੰਘ 64 ਸਾਲ ਦੀ ਰਸਤੇ ਵਿੱਚ ਹਾਲਤ ਵਿਗੜ ਗਈ ਉਸ ਨੂੰ ਦੀਪ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ । ਜਨਤਕ ਜਥੇਬੰਦੀਆਂ ਦੇ ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ, ਮੈਡੀਕਲ ਪ੍ਰੈਕਟੀਸ਼ਰ ਐਸੋਸੀਏਸ਼ਨ ਦੇ ਡਾ ਗੁਰਮੇਲ ਮਾਛੀਕੇ,ਨੌਜਵਾਨ ਭਾਰਤ ਸਭਾ ਦੇ ਅਰਸ਼ਦੀਪ ਕੌਰ ਅਤੇ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਜੀਵਨ ਸਿੰਘ ਬਿਲਾਸਪੁਰ ਨੇ ਐਸਡੀਐਮ ਨਿਹਾਲ ਸਿੰਘ ਵਾਲਾ ਨੂੰ ਮਿਲ ਕੇ ਮੰਗ ਪੱਤਰ ਦੇਕੇ ਕੇਵਲ ਸਿੰਘ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਿਵਾਰ ਲਈ ਦਸ ਲੱਖ ਦੀ ਰਾਸ਼ੀ ਮੁਆਵਜ਼ਾ ਦੇਣ ਦੀ ਮੰਗ ਕੀਤੀ।ਐਸਡੀਐਮ ਰਾਮ ਸਿੰਘ ਨੇ ਮੰਗਾਂ ਸੰਬੰਧੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।