3.5 C
United Kingdom
Sunday, March 8, 2026

More

    ‘ਚੋਜ’/ਕਵਿਤਾ

    ਮਨਦੀਪ ਕੌਰ ਭੰਮਰਾ

    ਫੁੱਲਾਂ, ਪੱਤੀਆਂ ਅਤੇ ਟਾਹਣੀਆਂ ਦੀ ਗੱਲ ਕਰਾਂ
    ਗੀਤਾਂ,ਕਵਿਤਾਵਾਂ ਅਤੇ ਬਾਣੀਆਂ ਦੀ ਗੱਲ ਕਰਾਂ
    ਬਾਤਾਂ, ਕਬਿੱਤਾਂ ਅਤੇ ਕਹਾਣੀਆਂ ਦੀ ਗੱਲ ਕਰਾਂ
    ਆਪਣੇ ਬਾਰੇ ਅਤੇ ਕੁੱਝ ਹਾਣੀਆਂ ਦੀ ਗੱਲ ਕਰਾਂ

    ਬਿਤਾਏ ਵਕਤ ਅਤੇ ਸਮਕਾਲੀਆਂ ਦੀ ਗੱਲ ਕਰਾਂ
    ਰੂਹਾਂ,ਆਤਮਾ ਅਤੇ ਅੰਤਹਕਰਨਾਂ ਦੀ ਗੱਲ ਕਰਾਂ
    ਚਿੰਤਾ,ਝੋਰਿਆਂ ਅਤੇ ਫਿਕਰਮੰਦਾਂ ਦੀ ਗੱਲ ਕਰਾਂ
    ਆਪਣੀ,ਉਸਦੀ ਅਤੇ ਹਮਸਫਰਾਂ ਦੀ ਗੱਲ ਕਰਾਂ

    ਕੌਮਾਂ, ਵਤਨਾਂ ਅਤੇ ਵਿਸ਼ਵਵਤਨਾਂ ਦੀ ਗੱਲ ਕਰਾਂ
    ਸੋਚਾਂ,ਸਾਜ਼ਿਸ਼ਾਂ ਅਤੇ ਅਜ਼ਮਾਇਸ਼ਾਂ ਦੀ ਗੱਲ ਕਰਾਂ
    ਮੰਗਾਂ,ਵਗਾਰਾਂ ਅਤੇ ਵਿਤਕਰਿਆਂ ਦੀ ਗੱਲ ਕਰਾਂ
    ਹੱਕਾਂ,ਸਰਕਾਰ ਅਤੇ ਹਰਕਾਰਿਆਂ ਦੀ ਗੱਲ ਕਰਾਂ

    ਧਰਤੀ,ਆਕਾਸ਼ ਅਤੇ ਨਜ਼ਾਰਿਆਂ ਦੀ ਗੱਲ ਕਰਾਂ
    ਜੀਵਾਂ, ਜੰਤੂਆਂ ਅਤੇ ਵਰਤਾਰਿਆਂ ਦੀ ਗੱਲ ਕਰਾਂ
    ਹੋਸ਼ਾਂ,ਮਸਤੀ ਅਤੇ ਬਲਿਹਾਰਿਆਂ ਦੀ ਗੱਲ ਕਰਾਂ
    ਨਿੱਜ,ਪਰ ਤੇ ਮਿੱਤਰ ਪਿਆਰਿਆਂ ਦੀ ਗੱਲ ਕਰਾਂ

    ਬਿਰਧ ਆਸ਼ਰਮ ਅਤੇ ਸਹਾਰਿਆਂ ਦੀ ਗੱਲ ਕਰਾਂ
    ਝੁੱਗੀ ਅਤੇ ਅਮੀਰ ਗਲਿਆਰਿਆਂ ਦੀ ਗੱਲ ਕਰਾਂ
    ਜਾਤਪਾਤ ਤੇ ਗੁਰੂ ਦੇ ਸਤਿਕਾਰਿਆਂ ਦੀ ਗੱਲ ਕਰਾਂ
    ਦਸਮ ਪਿਤਾ ਦੇ ‘ਚੋਜ’ ਨਿਆਰਿਆਂ ਦੀ ਗੱਲ ਕਰਾਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!