ਪਰਮਿੰਦਰ ਸਿੰਘ ਵਿਰਕ
ਕਾਹਦਾ ਚੜਿਆ 2020 ਸਾਲ ਵੇ ਲੋਕੋ,
ਲੰਘ ਗਿਆ ਸਿਆਲ ਆ ਗਿਆ ਹਾੜ ਵੇ ਲੋਕੋ।
ਕਿਹੋ ਜਿਹਾ ਸਮਾਂ ਆ ਗਿਆ
ਬੈਠਣਾ ਨਹੀਂ ਇਕ ਦੂਜੇ ਨਾਲ ਵੇ ਲੋਕੋ।
ਮੂੰਹ ਬੰਨਣਾ ਤੇ ਹੱਥ ਧੋਣੇ
ਕਹਿੰਦੀ ਹੈ ਸਾਡੀ ਸਰਕਾਰ ਵੇ ਲੋਕੋ।
ਮਜਦੂਰਾਂ ਦੀ ਮਜ਼ਦੂਰੀ ਖੜਗੀ
ਕਾਰੀਗਰਾਂ ਦੀ ਕਾਰੀਗਰੀ ਖੜਗੀ
ਪੈਸਾ ਕਿਥੋਂ ਆਵੇ
ਦੁਨੀਆਂ ਸਾਰੀ ਅੰਦਰ ਵੜਗੀ।
ਕੀ ਹਾਲ ਹੋ ਗਿਆ ਲੋਕਾਂ ਦਾ
ਕੁਦਰਤ ਸਾਡੇ ਨਾਲ ਕੀ ਕਰਗੀ?
ਤੂੰ ਕਿਉਂ ਫਿਕਰ ਕਰਦਾ ਵਿਰਕਾ
ਇਕ ਦਿਨ ਐਸਾ ਆਵੇਗਾ
ਸਾਨੂੰ ਭਰੋਸਾ ਸਤਿਗੁਰੂ ਉੱਤੇ
ਸਾਡੇ ਸਾਰੇ ਰੋਗ ਹਟਾਵੇਗਾ।
ਪਰਮਿੰਦਰ ਸਿੰਘ ਵਿਰਕ
ਲੰਡੇ (ਮੋਗਾ)