9.8 C
United Kingdom
Thursday, October 22, 2026

More

    ਸਿਆਸੀ ਗਤੀਵਿਧੀਆਂ ਕਾਰਨ ਸ਼੍ਰੀ ਰਾਮ ਲੀਲਾ ਕਮੇਟੀ ਦਾ ਪ੍ਰਧਾਨ ਸੇਵਾ ਮੁਕਤ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਸ਼੍ਰੀ ਰਾਮ ਲੀਲਾ ਕਮੇਟੀ (ਰਜਿ) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਜਗਤਾਰ ਸਿੰਘ ਨੇ ਕਿਹਾ ਕਮੇਟੀ ਦੇ ਪ੍ਰਧਾਨ ਵਿਜੈ ਰਾਮਪਾਲ ਜੋਕਿ ਲਗਾਤਾਰ ਸ਼੍ਰੀ ਰਾਮ ਲੀਲਾ ਕਮੇਟੀ ਦੇ ਨਾਮ ਦੀ ਵਰਤੋਂ ਸਿਆਸੀ ਅਤੇ ਵਿਵਾਦਪੂਰਨ ਥਾਵਾਂ ‘ਤੇ ਕਰਦੇ ਆ ਰਹੇ ਹਨ। ਉਹਨਾਂ ਵਲੋਂ ਬੀਤੇ ਦਿਨੀ ਰਈਆ ਦੇ ਇਕ ਕਾਂਗਰਸੀ ਆਗੂ ਦਾ ਸ਼ਰੇਆਮ ਸਾਥ ਦੇਣ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਦਾ ਨਾਮ ਵਰਤਣ ਕਾਰਨ ਵਿਜੈ ਰਾਮਪਾਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਮੀਟਿੰਗ ਵਿਚ ਸ਼ਾਮਿਲ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਪਤਰਕਾਰਾਂ ਨੂੰ ਬੇਨਤੀ ਕੀਤੀ ਕਿ ਸ਼੍ਰੀ ਰਾਮ ਲੀਲਾ ਕਮੇਟੀ ਨਿਰੋਲ ਧਾਰਮਿਕ ਸੰਸਥਾ ਹੈ ਅਤੇ ਸਾਡਾ ਕਦੇ ਵੀ ਕਿਸੇ ਸਿਆਸੀ ਗਤੀਵਿਧੀ ਵਿਚ ਕਿਸੇ ਵੀ ਤਰਾਂ ਦਾ ਕੋਈ ਰੋਲ ਨਹੀਂ ਰਿਹਾ ਅਤੇ ਨਾ ਹੀ ਕਦੇ ਭਵਿੱਖ ਵਿਚ ਹੀ ਰਹੇਗਾ। ਇਸ ਮੌਕੇ ਜਗਤਾਰ ਸਿੰਘ ਬਿੱਲਾ, ਰਾਜਿੰਦਰ ਰਿਖੀ, ਪਰਮਜੀਤ ਦੇਵਗਨ, ਸੰਦੀਪ ਕੁਮਾਰ ਗੋਲਡੀ, ਨਵਨੀਤ ਕੁਮਾਰ,ਨਵਰੂਪ ਕੁਮਾਰ ਸਲਵਾਨ, ਡੀ ਕੇ ਰੈਡੀ, ਸੁਮੀਤ ਕਾਲੀਆ, ਹਰਨੀਤ ਸਿੰਘ ਛੀਨਾ, ਤਜਿੰਦਰ ਕੁਮਾਰ ਮੋਨੂੰ , ਨਾਨਕ ਸਿੰਘ,ਬਰਿੰਦਰ ਕੁਮਾਰ ਗੋਰੀ, ਸ਼ਕਤੀ ਸ਼ਰਮਾ, ਮਨਦੀਪ ਪਾਲ ਅਤੇ ਬਾਕੀ ਸਾਰੇ ਮੈਂਬਰ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!