19 ਲੜਕੀਆਂ ਨੂੰ ਦੇ ਚੁੱਕੇ ਨੇ 51-51 ਸੌ ਸ਼ਗਨ
ਬਰਨਾਲਾ ( ਰਾਜਿੰਦਰ ਵਰਮਾ)
ਪਿੰਡ ਮੱਝੂਕੇ ਦੀ ਪੰਚਾਇਤ ਵੱਲੋਂ ਚੋਣਾਂ ਸਮੇ ਪਿੰਡ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾੳਂੁਦੇ ਹੋਏ ਅੱਜ ਪਿੰਡ ਦੀ ਇੱਕ ਲੜਕੀ ਦੇ ਵਿਆਹ ਮੌਕੇ 51 ਸੌ ਰੁਪਏ ਦੀ ਰਾਸ਼ੀ ਭੇਂਟ ਕੀਤੀ।
ਦੱਸਣਯੋਗ ਹੈਕਿ ਸਰਪੰਚ ਮੇਜਰ ਸਿੰਘ ਅਤੇ ਪੰਚ ਜਗਸੀਰ ਸਿੰਘ ਸੇਖੋਂ ਵੱਲੋਂ ਪੰਚਾਇਤੀ ਚੋਣਾਂ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਪੰਚੀ ਦੀ ਚੋਣ ਜਿੱਤਣ ਤੇ ਪਿੰਡ ਦੀ ਹਰ ਲੜਕੀ ਦੀ ਵਿਆਹ ਤੇ 51 ਸੌ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਜਾਵੇਗੀ। ਇਸ ਲੜੀ ਤਹਿਤ ਅੱਜ ਜਸਪ੍ਰੀਤ ਕੌਰ ਪੁੱਤਰੀ ਰਾਜ ਸਿੰਘ ਦੇ ਵਿਆਹ ਤੇ 51 ਸੌ ਰੁਪਏ ਸ਼ਗਨ ਦਿੱਤਾ ਗਿਆ ਹੈ। ਇਸ ਤੋਂ ਪਹਿਲ੍ਹਾ 19 ਲੜਕੀਆਂ ਨੂੰ ਸ਼ਗਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਪੰਚ ਗੋਰਾ ਸਿੰਘ, ਕੇਵਲ ਸਿੰਘ, ਪੱਪੂ ਸਿੰਘ, ਬਚਿੱਤਰ ਸਿੰਘ, ਬੇਅੰਤ ਸਿੰਘ, ਸਰਬਾ ਸਿੰਘ ਸਿੰਘ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਕੌਰਾ ਸਿੰਘ, ਗੁਰਮੀਤ ਸਿੰਘ, ਗੁਰਮੁੱਖ ਸਿੰਘ ਲਾਡੀ ਅਤੇ ਕ੍ਰਿਸ਼ਨ ਸਿੰਘ ਹਾਜ਼ਰ ਸਨ।