23.1 C
United Kingdom
Sunday, June 21, 2026

More

    ਸਕਾਟਲੈਂਡ- 3354 ਮਰੀਜ਼ ਤੰਦਰੁਸਤ ਹੋਏ

    ਦੋ ਹੋਰ ਸਕਾਟਿਸ਼ ਲੋਕਾਂ ਦੀ ਕੋਰੋਨਾਵਾਇਰਸ ਨਾਲ ਹੋਈ ਰਾਤੋ ਰਾਤ ਮੌਤ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਦੋ ਸਕਾਟਿਸ਼ ਵਿਅਕਤੀ ਕੋਰੋਨਾਵਾਇਰਸ ਨਾਲ ਦੁਖਦਾਈ ਮੌਤ ਮਰ ਚੁੱਕੇ ਹਨ, ਜਿਸ ਨਾਲ ਦੇਸ਼ ਦੀ ਮੌਤ ਦੀ ਗਿਣਤੀ 2,105 ਹੋ ਗਈ ਹੈ।ਸਕਾਟਲੈਂਡ ਵਿੱਚ ਹੁਣ 14,594 ਕੇਸ ਹੋਏ ਹਨ,ਜਿਸ ਵਿੱਚ ਕੱਲ੍ਹ ਤੋਂ 57 ਦਾ ਵਾਧਾ ਹੋਇਆ ਹੈਅਤੇ ਇਸ ਸਮੇਂ ਸਕੌਟਿਸ਼ ਹਸਪਤਾਲਾਂ ਵਿੱਚ 1,005 ਲੋਕ ਕੋਰੋਨਾਵਾਇਰਸ ਦੀ ਪੁਸ਼ਟੀ ਅਤੇ ਹੋਰ 422 ਸ਼ੱਕੀ ਮਰੀਜ ਹਨ। ਇਨ੍ਹਾਂ ਮਰੀਜ਼ਾਂ ਵਿਚੋਂ 63 ਗੰਭੀਰ ਹਨ ।ਹਾਲਾਂਕਿ, 3,354 ਸਕਾਟਸ ਹੁਣ ਤੱਕ ਕੋਵਿਡ -19 ਤੋਂ ਠੀਕ ਵੀ ਹੋ ਗਏ ਹਨ, ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ।
    ਇਹ ਅੰਕੜੇ ਨਿਕੋਲਾ ਸਟੁਰਜਨ ਨੇ ਸਕਾਟਲੈਂਡ ਸਰਕਾਰ ਦੀ ਰੋਜ਼ਾਨਾ ਮੀਡੀਆ ਬ੍ਰੀਫਿੰਗ ਵਿਚ ਐਡੀਨਬਰਗ ਦੇ ਸੈਂਟ ਐਂਡਰਿਊਜ਼ ਤੋਂ ਜ਼ਾਹਰ ਕੀਤੇ। ਉਹਨਾਂ ਨੇ ਘੋਸ਼ਣਾ ਕੀਤੀ ਕਿ ਟੈਸਟਿੰਗ ਨੂੰ ਹੋਰ ਵਧਾਇਆ ਜਾ ਰਿਹਾ ਹੈ ਤਾਂ ਜੋ ਵਧੇਰੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ।
    ਜਿਸ ਵਿੱਚ ਹੁਣ ਪੰਜ ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਜਿਸ ਵਿੱਚ ਬਿਮਾਰੀ ਲੱਛਣ ਹਨ, ਮੋਬਾਈਲ ਡਰਾਈਵ-ਸੈਂਟਰਾਂ ਵਿਚ ਟੈਸਟ ਕਰਵਾ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!