1.5 C
United Kingdom
Saturday, March 7, 2026

More

    ਕੁਦਰਤ

    ਰਜਨੀ ਵਾਲੀਆ ਕਪੂਰਥਲਾ
    ਕੁਦਰਤ ਨੂੰ ਆਪਣਾਂ ਕੰਮ,
    ਚਲਾਉਣਾ ਆਉਂਦਾ ਹੈ।
    ਮਾਨਵਤਾ ਨੂੰ ਸਬਕ ,
    ਸਿਖਾਉਣਾ ਆਉਂਦਾ ਹੈ।

    ਜਦ ਕੁਦਰਤ ਆਪਣੀਂ,
    ਆਈ ਉੱਤੇ ਆ ਜਾਂਦੀ।
    ਤਾਂ ਪਾਣੀ ਨੂੰ ਸ਼ੁੱਧ,
    ਬਣਾਉਣਾ ਆਉਂਦਾ ਹੈ।

    ਕੁਦਰਤ ਰੇਗਿਸਤਾਨ,
    ਤਾਈਂ ਜਰਖੇਜ਼ ਕਰੇ।
    ਉਸਨੂੰ ਮਾਰੂਥਲਾਂ ਚ ਫੁੱਲ,
    ਖਿੜਾਉਣਾ ਆਉਦਾ ਹੈ।

    ਕੁਦਰਤ ਕਿੰਨੀ ਵੱਡੀ ਏ,
    ਤੇ ਬੰਦਾ ਕਿੰਨਾ ਛੋਟਾ ਹੈ।
    ਉਸਨੂੰ ਸੁੱਕੀ ਵੇਲ ਨੂੰ ਵੀ,
    ਵਧਾਉਣਾ ਆਉਦਾ ਹੈ।

    ਬੰਦਾ ਪਹਿਲਾਂ ਕਰਕੇ ਅੜੀਆਂ,
    ਲੜਦਾ ਏ ਕੁਦਰਤ ਨਾਲ।
    ਫਿਰ ਮਗਰੋਂ ਬੈਠਾ ਘਰ,
    ਆਪਣੇ ਪਛਤਾਉਂਦਾ ਹੈ।

    ਰੋਜ਼ ਕਿਸੇ ਦੇ ਕੋਲੋਂ,
    ਮੰਗਕੇ ਨਾ ਖਾਓ।
    ਬਿਨ ਮਤਲਬ ਦਸ,
    ਕਿਹੜਾ ਰੋਜ਼ ਖਵਾਉਂਦਾ ਹੈ।

    ਐ ਕੁਦਰਤੇ ਕਰਦੇ ਮੁਆਫ,
    ਤੂੰ ਹੁਣ ਬੰਦੇ ਨੂੰ।
    ਬੰਦਾ ਹੁਣ ਤਾਂ ਆਜ਼ਾਦੀ,
    ਆਪਣੀਂ ਚਾਹੁੰਦਾ ਹੈ।

    ਰਜਨੀ ਤੂੰ ਆਪਣੇ,
    ਕੰਮਾਂ ਵਿੱਚ ਮਸਰੂਫ ਰਹੋ।
    ਅੱਜ ਕੱਲ ਬੰਦਾ ਹੀ ਬੰਦੇ,
    ਦੀ ਕਦਰ ਘਟਾਉਂਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!