ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਇੱਕ ਏਸੀਅਨ ਵਿਅਕਤੀ ਦਾ ਸਕਾਟਸ ਸਟਰੀਟ ਵਿੱਚ ਨਗਨ ਹਾਲਤ ਵਿੱਚ ਦੌੜਨ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਆਪਣੇ ਆਪ ਨੂੰ ਅਗਵਾਕਾਰਾਂ ਤੋਂ ਬਚਾ ਰਿਹਾ ਸੀ। ਇਹ ਵਿਅਕਤੀ ਘਰਾਂ ਦੇ ਦਰਵਾਜੇ ਖੜਕਾ ਕੇ ਮੱਦਦ ਲਈ ਬੇਨਤੀ ਕਰ ਰਿਹਾ ਸੀ ਪਰ ਡਰੇ ਹੋਏ ਲੋਕਾਂ ਨੇ ਉਸ ਨੂੰ ਨਜ਼ਰਅੰਦਾਜ ਕਰ ਦਿੱਤਾ। ਫਿਰ ਕੁਝ ਸਮੇਂ ਬਾਅਦ ਇਸ ਨੰਗੇ ਆਦਮੀ ਨੂੰ ਦੋ ਵਿਅਕਤੀਆਂ ਨੇ ਫੜ ਕੇ ਬੰਨ੍ਹ ਲਿਆ ਤੇ ਇਹ ਕਹਿੰਦੇ ਹੋਏ ਇੱਕ ਘਰ ਵਿੱਚ ਲੈ ਗਏ ਕਿ ਇਹ ਆਦਮੀ ਸ਼ਰਾਬੀ ਹੈ। ਬਾਅਦ ਵਿਚ ਪੁਲਿਸ ਨੇ ਗਲਾਸਗੋ ਨੇੜੇ ਕਮਬਸਲੈਂਗ ਦੇ ਪਲਾਂਟ ਗਰੋਵ ਦੇ ਇੱਕ ਘਰ ‘ਤੇ ਰੇਡ ਮਾਰੀ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।