3.4 C
United Kingdom
Sunday, March 8, 2026

More

    ਬਰਤਾਨੀਆ ‘ਚ ਪੀਸ ਟੀਵੀ ਨੂੰ ਔਫਕਾਮ ਵੱਲੋਂ ਜ਼ੁਰਮਾਨਾ

    ਲੰਡਨ (ਪੰਜ ਦਰਿਆ ਬਿਊਰੋ)

    ਵਿਵਾਦਮਈ ਇਸਲਾਮਿਕ ਪ੍ਰਚਾਰਕ ਅਤੇ ਭਾਰਤ ਦੇ ਭਗੌੜੇ ਜ਼ਾਕਿਰ ਨਾਈਕ ਦੇ ਚੈਨਲ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ (Peace TV and Peace TV Urdu) ‘ਤੇ ਬ੍ਰਿਟੇਨ ਵਿਚ ਪੌਣੇ 3 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਪੀਸ ਟੀਵੀ ਨੂੰ ਆਪਣੇ ਪ੍ਰਸਾਰਣਾਂ ਦੇ ਜ਼ਰੀਏ ਬ੍ਰਿਟੇਨ ਵਿਚ ਹੱਤਿਆ ਲਈ ਭੜਕਾਉਣ ਅਤੇ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਪੀਸ ਟੀਵੀ ‘ਤੇ ਇਹ ਜ਼ੁਰਮਾਨਾ ਬ੍ਰਿਟੇਨ ਦੀ ਮੀਡੀਆ ਵਾਚਡੌਗ ਆਫਕਾਮ (watchdog Ofcom) ਨੇ ਲਗਾਇਆ ਹੈ। ਆਫਕਾਮ ਬ੍ਰਿਟੇਨ ਵਿਚ ਸੰਚਾਰ ਮਾਧਿਅਮਾਂ ‘ਤੇ ਨਜ਼ਰ ਰੱਖਣ ਵਾਲੀ ਰੈਗੁਲੇਟਰੀ ਸੰਸਥਾ ਹੈ। ਆਫਕਾਮ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਫਕਾਮ ਨੇ ਪੀਸ ਟੀਵੀ ਉਰਦੂ ‘ਤੇ 2 ਲੱਖ ਪੌਂਡ ਅਤੇ ਪੀਸ ਟੀਵੀ ‘ਤੇ 1 ਲੱਖ ਪੌਂਡ ਦਾ ਜ਼ੁਰਮਾਨਾ ਲਗਾਇਆ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!