3.4 C
United Kingdom
Sunday, March 8, 2026

More

    ਗਾਇਕਾ ਅਨੀਤਾ ਸਮਾਣਾ ਦੇ ਨਵੇਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

    ਪੱਤਰਕਾਰ ਕਰਮ ਸੰਧੂ 85283.00061 

    ਡੀਜੇ ਨਰਿੰਦਰ ਦੇ ਮਿਊਜ਼ਿਕ ਵਿੱਚ ਰਿਲੀਜ਼ ਹੋਇਆ ਹੈ ਅਨੀਤਾ ਸਮਾਣਾ ਦਾ ਗੀਤ 

    ਸੰਗੀਤ ਜਗਤ ਦਾ ਚਰਚਿਤ ਨਾਮ ਜਿਸ ਨੇ ਅਨੇਕਾਂ ਹੀ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਅਥਾਹ ਪਿਆਰ ਹਾਸਲ ਕੀਤਾ ਜਿਸ ਦੇ ਗਲੇ ਦੇ ਵਿੱਚ ਕੋਇਲ ਨੇ ਆਲ੍ਹਣਾ ਪਾਇਆ ਹੋਇਆ ਹੈ ਇਸ ਮੁਟਿਆਰ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਸਰੋਤਿਆਂ ਦੇ ਦਿਲਾ ਦੀ ਧੜਕਣ ਗਾਇਕਾ ਅਨੀਤਾ ਸਮਾਣਾ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ

    ਆਪਣੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਇਕ ਵਾਰ ਫੇਰ ਆਪਣੇ ਬਿਲਕੁੱਲ ਨਵੇਂ ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਈ ਹੈ ਇਸ ਗੀਤ ਨੂੰ ਗੀਤਕਾਰ ਪਵਨ ਚੋਟੀਆਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੱਧ ਕੀਤਾ ਹੈ ਜਿਸ ਦਾ ਮਿਊਜਿਕ ਪ੍ਰਸਿੱਧ ਮਿਊਜਿਕ ਡਾਇਰੈਕਟਰ ਡੀਜੇ ਨਰਿੰਦਰ ਨੇ ਆਪਣੀਆਂ ਖੂਬਸੂਰਤ ਧੁਨਾਂ ਨਾਲ ਸ਼ਿੰਗਾਰਿਆ ਹੈ ਅਨੀਤਾ ਸਮਾਣਾ ਦੇ ਇਸ ਨਵੇਂ ਗੀਤ ਨੂੰ ਗਰੇਟ ਆਡੀਓ ਕੰਪਨੀ ਤੇ ਪਵਨ ਚੋਟੀਆਂ ਦੀ ਦੇਖ ਰੇਖ ਹੇਠ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਦੇ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!