3.5 C
United Kingdom
Sunday, March 8, 2026

More

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈ.ਟੀ.ਆਈ. ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਦਿੱਤੀ ਵਧਾਈ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)


    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਆਈਟੀਆਈ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਨੇ ਹੁਣ ਤੱਕ 10 ਲੱਖ ਮਾਸਕ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਹੈ ਅਤੇ ਇੰਨੀ ਗਿਣਤੀ ਵਿਚ ਮਾਸਕ ਬਣਾਕੇ ਇਹ ਵਿਦਿਆਰਥਣਾ ਦੇਸ਼ ਦੀਆਂ ਸਾਰੀਆਂ ਆਈ.ਟੀ.ਆਈਜ਼ ਵਿਚੋਂ ਅੱਵਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ 3 ਲੱਖ ਮਾਸਕ ਤਿਆਰ ਕਰਨ ਵਾਲੇ ਹਰਿਆਣਾ ਆਈਟੀਆਈ ਦੇ ਵਿਦਿਆਰਥੀ ਦੂਜੇ ਸਥਾਨ ‘ਤੇ ਹਨ।
    ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਇੰਸਟ੍ਰਕਟਰਾਂ ਨੇ ਸਾਡੇ ਆਈਟੀਆਈ ਵਿਦਿਆਰਥੀਆਂ ਨੂੰ ਕੋਵਿਡ -19 ਵਿਰੁੱਧ ਲੜਾਈ ਵਿਚ ਆਪਣਾ ਹਿੱਸਾ ਪਾਉਣ ਲਈ ਆਪਣੇ ਘਰ ਬੈਠੇ ਮਾਸਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਿਸਾਲੀ ਕੰਮ ਰਾਜ ਦੀਆਂ 78 ਸਰਕਾਰੀ ਆਈ.ਟੀ.ਆਈ. ਵਿਚ ਐਪਰਲ ਟਰੇਡ ਦੀ ਪੜ੍ਹਾਈ ਕਰਨ ਵਾਲੀਆਂ ਤਕਰੀਬਨ 4500 ਵਿਦਿਆਰਥਣਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਮਾਸਕ ਦੀ ਸਿਲਾਈ, ਸੇਵਾ ਵਜੋਂ ਕੀਤੀ ਗਈ ਹੈ। ਸਟਾਫ ਦਾਨ ਰਾਹੀਂ ਇਕੱਠੇ ਕੀਤੇ ਕੱਚੇ ਮਾਲ ਨੂੰ ਵਿਦਿਆਰਥੀਆਂ ਦੇ ਘਰਾਂ `ਤੇ ਪਹੁੰਚਾਇਆ ਅਤੇ ਫਿਰ ਸਵੈ ਦੂਰੀ ਬਣਾਈ ਰੱਖਣ ਲਈ ਉਨ੍ਹਾਂ ਦੇ ਘਰਾਂ ਤੋਂ ਹੀ ਮਾਸਕ ਇਕੱਤਰ ਕੀਤੇ।
    ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਗੈਰ ਸਰਕਾਰੀ ਸੰਗਠਨਾਂ, ਆਈਐਮਸੀ ਦੇ ਚੇਅਰਮੈਨ ਅਤੇ ਉਦਯੋਗਪਤੀਆਂ ਨੇ ਦਾਨ ਰਾਹੀਂ ਕੱਚਾ ਮਾਲ ਇਕੱਠਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਥਾਨਕ ਪ੍ਰਸ਼ਾਸਨ, ਸਿਹਤ ਕਰਮਚਾਰੀਆਂ, ਮਿਊਂਸੀਪਲ ਕਾਰਪੋਰੇਸ਼ਨ, ਕੋਵਿਡ ਯੋਧਿਆਂ ਅਤੇ ਲੋੜਵੰਦ ਵਿਅਕਤੀਆਂ ਜਿਵੇਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਮੁਫਤ ਵੰਡੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!