2 C
United Kingdom
Saturday, March 7, 2026

More

    ਬਿਨਾਂ ਰਿਜ਼ਰਵੇਸ਼ਨ ਨਹੀਂ ਹੋ ਸਕੇਗੀ ਟੇਸਾਇਡ ਤੇ ਫਾਇਫ ਤੋਂ ਰੇਲ ਯਾਤਰਾ

    ਪਰਥ (ਸਤਿੰਦਰ ਸਿੰਘ ਸਿੱਧੂ )

    ਲੰਡਨ ਨੌਰਥ ਈਸਟਨ ਰੇਲਵੇ (LNER) ਜਿਸ ਦੀਆਂ ਰੇਲ ਗੱਡੀਆਂ ਫਾਇਫ, ਐਂਗਸ, ਡਨਡੀ ਅਤੇ ਪਰਥਸ਼ਾਇਰ ਦੁਆਰਾ ਚਲਾਈਆਂ ਜਾਂਦੀਆਂ ਹਨ, ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਸਾਡੇ ਸਟਾਫ ਅਤੇ ਸਵਾਰੀਆਂ ਦੀ ਸੁਰੱਖਿਆ ਹਮੇਸ਼ਾਂ ਸਾਡੀ ਪਹਿਲੀ ਤਰਜੀਹ ਹੁੰਦੀ ਹੈ। ਆਉਣ ਵਾਲੇ ਸੋਮਵਾਰ ਤੋਂ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਨੂੰ ਇਸ ਮਹਾਂਮਾਰੀ ਦੌਰਾਨ ਸਮਾਜਿਕ ਦੂਰੀਆਂ ਦਾ ਸਮਰਥਨ ਕਰਦੇ ਹੋਏ ਯਾਤਰਾ ਕਰਨ ਤੋਂ ਪਹਿਲਾ ਰਿਜ਼ਰਵੇਸ਼ਨ ਕਰਵਾਣਾ ਜਰੂਰੀ ਹੋਵੇਗਾ। ਇਸ ਸਮੇਂ ਦੌਰਾਨ ਯਾਤਰੀਆਂ ਨੂੰ ਆਪਣੀ ਰਾਖਵੀਂ ਸੀਟ ਨੂੰ ਨਜ਼ਰਅੰਦਾਜ਼ ਕਰਨ ਅਤੇ ਖਿੜਕੀ ਦੀ ਸੀਟ ਤੇ ਬੈਠਣ ਲਈ ਕਿਹਾ ਜਾ ਰਿਹਾ ਹੈ, ਇਕ ਵਿਅਕਤੀ ਪ੍ਰਤੀ ਚਾਰ ਸੀਟਾਂ ਅਤੇ ਹਰੇਕ ਯਾਤਰੀ ਦੇ ਵਿਚਕਾਰ ਦੋ ਖਾਲੀ ਕਤਾਰਾਂ ਹੋਣੀਆਂ ਲਾਜ਼ਮੀ ਹਨ। ਪਰਿਵਾਰ ਦੇ ਤੌਰ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਕੱਠੇ ਬੈਠਣ ਦੀ ਆਗਿਆ ਹੋਵੇਗੀ ਪਰ ਦੂਜੇ ਯਾਤਰੀਆਂ ਤੋਂ ਸੁਰੱਖਿਅਤ ਦੂਰੀ ਬਣਾਏ ਰੱਖਣ ਦੀ ਗੁਜਾਰਿਸ਼ ਕੀਤੀ ਗਈ ਹੈ।
    ਮੈਨੇਜਿੰਗ ਡਾਇਰੈਕਟਰ ਫਿਲ ਵ੍ਹਾਈਟਿੰਗਮ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਸਿਰਫ ਰਿਜ਼ਰਵੇਸ਼ਨ ਨਾਲ ਯਾਤਰਾ ਕਰਕੇ ਸਾਡੀ ਅਤੇ ਹੋਰ ਯਾਤਰੀਆਂ ਦੀ ਮਦਦ ਕਰਨ। ਜੇ ਯਾਤਰੀ ਰਿਜ਼ਰਵੇਸ਼ਨ ਤੋਂ ਬਗੈਰ ਸਫ਼ਰ ਲਈ ਆਉਂਦੇ ਹਨ ਤਾਂ ਅਸੀਂ ਸਹਾਇਤਾ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਪਰ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਉਹ ਆਪਣੀ ਰੇਲ ਯਾਤਰਾ ਕਰਨ ਦੇ ਯੋਗ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!