
ਜਿੰਦ ਇਕਬਾਲ
ਪਾਣੀ ਲੱਭਦੇ ਨਹੀਉਂ ਭਾਲੇ,
ਲੱਖ ਭਾਵੇਂ ਦੇਸ਼ ਸਮੁੰਦਰਾਂ ਵਾਲੇ,
ਸਿਫ਼ਤ ਕੀ ਕਰਾਂ ਚਨਾਬ ਦੀ।
ਕਰ ਨਹੀਉਂ ਸਕਦਾ…….
ਕਰ ਨਹੀਂਉਂ ਸਕਦਾ ਕੋਈ ਰੀਸ ਪੰਜਾਬ ਦੀ …।
?ਇਸ ਧਰਤੀ ਦਾ ਮੋਹ ਨ ਭੁੱਲੇ
ਜੰਮੇ ਭਗਤ ਫਰੀਦ ਤੇ ਬੁੱਲੇ
ਏਥੇ ਬਾਣੀ ਦਾ ਰਸ ਡੁੱਲੇ
ਜੋ ਗੁਰੂ ਨਾਨਕ ਸਾਹਿਬ ਦੀ।
ਕਰ ਨਹੀਂਉਂ ਸਕਦਾ ਕੋਈ ਰੀਸ ਪੰਜਾਬ ਦੀ …।
?ਬੋਹੜਾਂ ਪਿੱਪਲ਼ਾਂ ਦੀਆਂ ਨੇ ਛਾਵਾਂ
ਏਥੇ ਠੰਡੀਆ ਵਗਣ ਹਵਾਵਾਂ
ਵਸਦੀਆਂ ਏਥੇ ਐਸੀਆਂ ਮਾਂਵਾਂ
ਇੱਜਤ ਹੈ ਰੱਬ ਨਾਲ ਦੀ।
ਕਰ ਨਹੀਂਉਂ ਸਕਦਾ ਕੋਈ ਰੀਸ ਪੰਜਾਬ ਦੀ …।
?ਧਰਤੀ ਸੂਰਮਿਆਂ ਦੀ ਕਹਿੰਦੇ
ਏਥੇ ਮੁੱਲ ਸਿਰਾਂ ਦੇ ਪੈਂਦੇ
ਮਾਰ ਕੇ ਵੈਰੀ ਨੂੰ ਸਾਹ ਲੈੈਂਦੇ
ਗੱਲ ਕਰ ਇਨਕਲਾਬ ਦੀ।
ਕਰ ਨਹੀਂਉਂ ਸਕਦਾ ਕੋਈ ਰੀਸ ਪੰਜਾਬ ਦੀ …।
?”ਜਿੰਦ ਇਕਬਾਲ” ਸਦਾ ਸੁੱਖ ਮੰਗੇ
ਏਥੋਂ ਤੱਤੀ ਵਾਅ ਨਾ ਲੰਘੇ
ਖਾਣੇ ਭਾਵੇਂ ਰੰਗ ਬਰੰਗੇ
ਸਿਫ਼ਤ ਕੀ ਸਰ੍ਹੋਂ ਦੇ ਸਾਗ ਦੀ?
ਕਰ ਨਈਂ ਸਕਦਾ…… ਕਰ ਨਈ ਸਕਦਾ……
ਕਰ ਨਹੀਂਉਂ ਸਕਦਾ ਕੋਈ ਰੀਸ ਪੰਜਾਬ ਦੀ …।