9.8 C
United Kingdom
Monday, June 8, 2026

More

    ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਅੱਜ ਪੰਜਾਬ ਭਰ ਵਿੱਚ ਬਲਾਕ ਪੱਧਰੀ ਰੋਸ ਪ੍ਦਰਸ਼ਨ

    ਮਾਨਸਾ (ਕਰਨ ਭੀਖੀ)

    ਕੋਰੋਨਾਵਇਰਸ ਕਾਰਨ ਪਿਛਲੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਲੌਕਡਾੳੁਨ ਕਾਰਨ ਅਤੇ ਸਰਕਾਰ ਦੇ ਨਾਕਿਸ ਪ੍ਰਬੰਧਾਂ ਦੀ ਵਜ੍ਹਾ ਕਰਕੇ ਮਿਹਨਤਕਸ ਲੋਕਾਂ, ਛੋਟੇ ਦੁਕਾਨਦਾਰਾਂ,ਕਿਸਾਨਾਂ ,ਮਜਦੂਰਾਂ ਅਤੇ ਮੁਲਾਜਮਾਂ ਆਦਿ ਨੂੰ ਰੋਜ ਮਰਾ ਦੀਅਾਂ ਲੋੜਾਂ ਪੂਰੀਅਾਂ ਕਰਨ ਲੲੀ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਅਾ ਹੈ,ਖਾਸ ਕਰ ਕੇ ਸਿਹਤ ਸੇਵਾਵਾਂ ਦੇ ਖੇਤਰ ਅੰਦਰ ਦਰ-ਪੇਸ ਸਮੱਸਿਅਾਵਾਂ ਬਾਰੇ ਵਿਚਾਰ ਚਰਚਾ ਕਰਦੇ ਹੋੲੇ ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਦੇ ਜਿਲਾ ਮਾਨਸਾ ਦੇ ਅਾਗੂਅਾਂ ਸੂਬਾ ਪ੍ਧਾਨ ਧੰਨਾ ਮੱਲ ਗੋੲਿਲ, ਜਿਲਾ ਪ੍ਧਾਨ ਰਘਵੀਰ ਚੰਦ ਸਰਮਾ, ਸਕੱਤਰ ਹਰਚੰਦ ਸਿੰਘ ਮੱਤੀ,ਬਲਾਕ ਭੀਖੀ ਦੇ ਪ੍ਧਾਨ ਸੱਤਪਾਲ ਰਿਸ਼ੀ ਸਕੱਤਰ ਸਤਵੰਤ ਸਿੰਘ, ਜੋਗਾ ਦੇ ਗੁਰਵਿੰਦਰ ਸਿੰਘ ਜੋਗਾ, ਬੁਢਲਾਢਾ ਦੇ ਜਸਬੀਰ ਸਿੰਘ ਗੜੱਦੀ, ਮਾਨਸਾ ਦੇ ਪੇ੍ਮ ਗਰਗ,ਬਰੇਟਾ ਦੇ ਗਿਆਨ ਚੰਦ ਅਜਾਦ, ਝੁਨੀਰ ਦੇ ਅੰਗਰੇਜ਼ ਸਿੰਘ, ਬੋਹਾ ਦੇ ਸੁਖਪਾਲ ਸਿੰਘ, ਸਰਦੂਲਗੜ੍ਹ ਰਾਜਵੀਰ ਸਿੰਘ ਆਦਿ ਆਗੂਆਂ
    ਵੱਲੋਂ ਪ੍ਰੈਸ ਬਿਅਾਨ ਜਾਰੀ ਕਰਦੇ ਹੋੲੇ ਕਿਹਾ ਗਿਅਾ ਹੈ ਕਿ ਸਰਕਾਰੀ ਹਸਪਤਾਲਾਂ ਵੱਲੋਂ ਲੰਮਾਂ ਸਮਾਂ ਬੰਦ ਰੱਖੀ ਗੲੀ ਓ ਪੀ ਡੀ ਅਤੇ ਪ੍ਰਾੲੀਵੇਟ ਹਸਪਤਾਲਾਂ ਵੱਲੋ ਵੀ ਮਰੀਜਾਂ ਲੲੀ ਬੰਦ ਕੀਤੇ ਗੲੇ ਦਰਵਾਜਿਅਾਂ ਕਾਰਨ ਲੋਕਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਅਾ ਹੈ ਸਭ ਤੋਂ ਵੱਧ ੲਿਸ ਦਾ ਸੰਤਾਪ ਗਰਭਵਤੀ ਮਹਿਲਾਵਾਂ ਅਤੇ ਗੰਭੀਰ ਬਿਮਾਰੀਆਂ ਦੇ ਸਿਕਾਰ ਮਰੀਜ਼ਾਂ ਨੇ ਭੋਗਿਅਾ ਹੈ ।
    ੲਿਨ੍ਹਾਂ ਸਾਰੀਅਾਂ ਹੀ ਸਮਸਿਅਾਵਾਂ ਬਾਰੇ ਸਰਕਾਰ ਦੇ ਬੋਲੇ ਕੰਨਾਂ ਤੱਕ ਅਾਵਾਜ ਪਹੁੰਚਾੳੁਣ ਦੇ ੲਿਰਾਦੇ ਨਾਲ ਜਥੇਬੰਦੀ ਵੱਲੋਂ ਅੱਜ ਮਿਤੀ 16 ਮੲੀ ਦਿਨ ਸਨੀਵਾਰ ਨੂੰ ਪੰਜਾਬ ਭਰ ਦੇ ਬਲਾਕ ਪੱਧਰ ਤੇ ਲੌਕਡਾੳੁਣ ਦੀ ਪਾਲਣਾ ਕਰਦੇ ਹੋੲੇ ਜਥਾ ਸੰਭਵ ਰੋਸ ਪ੍ਰਦਰਸਨ ਕੀਤਾ ਜਾਵੇਗਾ। ਸਮੂਹ ਬਲਾਕਾਂ ਦੇ ਅਾਗੂਅਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਾਪੋ ਅਾਪਣੇ ੲਿਲਾਕੇ ਦੇ ਜਨਤਕ ਜਥੇਬੰਦੀਅਾਂ ਦੇ ਅਾਗੂਅਾਂ ਨਾਲ ਰਾਬਤਾ ਕਾੲਿਮ ਕਰਕੇ ੲਿਸ ਰੋਸ ਪ੍ਰਦਰਸਨ ਵਿਚ ਸਮੂਲੀਅਤ ਕਰਵਾੲੀ ਜਾਵੇ। ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਸਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!