ਬੰਧਨਤੋੜ ਸਿੰਘ, ਹੰੰਡਿਆਇਆ।
ਸਿਹਤ ਵਿਭਾਗ ਬਰਨਾਲਾ ਵੱਲੋਂ ਅੱਜ ਹੰਡਿਆਇਆ ਵਿਖੇ ਬਾਹਰਲੇ ਰਾਜਾਂ ਵਿਚੋਂ ਆਏ ਕੰਬਾਇਨ ਡਰਾਇਵਰਾਂ ਅਤੇ ਹੋਰ ਲੇਬਰ ਕਰਨ ਵਾਲੇ ਵਰਕਰਾਂ ਦੇ ੨੨ ਵਿਅਕਤੀਆਂ ਦੇ ਲਏ ਸੈਂਪਲ। ਇਸ ਸਬੰਧੀ ਗੱਲਬਾਤ ਕਰਦਿਆਂ ਡਾ ਰਿਸ਼ੂ ਗਰਗ ਅਤੇ ਅਸ਼ਵਨੀ ਕੁਮਾਰ ਆਸ਼ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਨੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਪਿੰਡ ਭੂਰੇ ਦੇ ੯, ਨਾਈਵਾਲ ਦੇ ੨, ਹੰਡਿਆਇਆ ੨, ਰੁੜੇਕੇ ੨, ਪੰਧੇਰ ੪, ਰਾਜੀਆ ਦੇ ੩ ਵਿਅਕਤੀਆਂ ਦੇ ਸੈਂਪਲ ਲਏ ਗਏ ਜਿਸ ਨੂੰ ਲੈਬ ਵਿਚ ਭੇਜ ਦਿੱਤਾ ਗਿਆ। ਅੱਗੇ ਬੋਲਦਿਆਂ ਉਨ੍ਹਾ ਦੱਸਿਆ ਕਿ ਜੋ ਬੁੱਧਵਾਰ ਵਾਲੇ ਦਿਨ ੩੨ ਵਿਅਕਤੀਆ ਦੇ ਸੈਂਪਲ ਲਏ ਗਏ ਸਨ ਉਹ ਸਾਰੇ ਨੈਗੀਟਿਵ ਆਏ ਹਨ। ਉਨ੍ਹਾਂ ਵਿਚ ਕਿਸੇ ਵੀ ਤਰਾਂ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਇਸ ਮੌਕੇ ਹਰਮੀਤ ਸਿੰਘ ਐਸ ਆਈ, ਬਲਰਾਜ ਸਿੰਘ ਬੀ ਈ ਈ,ਰਜਤ ਕੁਮਾਰ, ਮਨਪ੍ਰੀਤ ਸ਼ਰਮਾ, ਅਮਰਿੰਦਰ ਸਹਿਜਪਾਲ ਸਿਹਤ ਕਰਮਚਾਰੀ, ਸਰਬਜੀਤ ਕੌਰ, ਕੌਸਲਰ ਆਈ ਸੀ ਈ ਸੀ, ਮਨਜਿੰਦਰ ਕੌਰ ਸਟਾਫ ਨਰਸ ਆਦਿ ਸਮੇਤ ਹੋਰ ਸਕੂਲ ਸਟਾਫ ਹਾਜਰ ਸੀ।