3.4 C
United Kingdom
Sunday, March 8, 2026

More

    ਰੋਟੀ

    ਰਜਨੀ ਵਾਲੀਆ ਕਪੂਰਥਲਾ

    ਰੋਟੀ ਨੂੰ ਸਮਝ ਕੇ ਪਹੀਆ,
    ਪਿੱਛੇ ਭੱਜਦਾ ਏ ਇਨਸਾਨ।
    ਜਦ ਖਾ ਲਏ ਬੱਚਿਆਂ ਵਿੱਚ,
    ਬਹਿ ਕੇ ਤਾਂ ਹੀ ਰੱਜਦਾ ਏ ਇਨਸਾਨ।
    ਕਦੇ ਤਾਂ ਛੱਡਣਾ ਪੈਂਦਾ ਰੋਟੀ ਖਾਤਿਰ,
    ਘਰ ਇਨਸਾਨਾਂ ਨੂੰ।
    ਕਦੇ ਰੋਟੀ ਖਾਤਿਰ ਜਰਨਾ,
    ਪੈਂਦਾ ਏ ਤੁਫਾਨਾਂ ਨੂੰ।
    ਥੱਕਿਆ ਹਾਰਿਆ ਬੈਠਦਾ ਏ ਤਾਂ,
    ਸੋਚਦਾ ਏ ਇਨਸਾਨ।
    ਆ ਵੀ ਲੈਣੈਂ ਔ ਵੀ ਲੈਣੈਂ,
    ਲੋਚਦਾ ਏ ਇਨਸਾਨ।
    ਕੀ ਨਈਂ ਕਰਦਾ ਆਪਣੀਂ,
    ਹਿੰਢ ਪੁਗਾਵਣ ਖਾਤਿਰ ਏ।
    ਮਾੜਾ ਚੰਗਾ ਵੀ ਕਰਦੈ,
    ਥੱਲੋਂ ਤਾਂਹ ਆਵਣ ਖਾਤਿਰ ਏ।
    ਖੁਦ ਰੁਲਦਾ ਪਰ ਬੱਚਿਆਂ,
    ਨੂੰ ਏ ਰੁਲਦਾ ਤੱਕੇ ਨਾ।
    ਮਿਹਨਤ ਨੂੰ ਰੱਬ ਕਹਿਣ,
    ਵਾਲਾ ਕਦੇ ਜਾਂਦਾ ਮੱਕੇ ਨਾ।
    ਔੜਾਂ,ਧੁੱਪਾਂ,ਠੇਡੇ,ਧੱਕੇ,
    ਜਰਦਾ ਬਰਸਾਤਾਂ ਨੂੰ।
    ਇੱਜਤ ਦੀ ਰੋਟੀ ਖਾਣ ਵਾਲਾ,
    ਨਈਂ ਸੌਂਦਾ ਰਾਤਾਂ ਨੂੰ।
    ਆਪਣੀਆਂ ਸਭ ਰੀਝਾਂ ਨੂੰ,
    ਦਫਨਾ ਕੇ ਰੱਖਦਾ ਏ।
    ਆਪਣੀਂ ਜੇਬ ਚ ਹੱਕ ਹਲਾਲ,
    ਕਮਾ ਕੇ ਰੱਖਦਾ ਏ।
    ਰਜਨੀ,
    ਬੱਚੇ ਨਾ ਭੁੱਖੇ ਸੌਂ ਜਾਵਣ,
    ਗੱਲ ਧਿਆਨ ਚ ਰਹਿੰਦੀ ਏ।
    ਕਈ ਵਾਰੀ ਤਾਂ ਕਈ ਕਈ ਪਰਦੇ,
    ਕੱਜਦਾ ਏ ਇਨਸਾਨ।
    ਰੋਟੀ ਨੂੰ ਸਮਝ ਕੇ ਪਹੀਆ,
    ਪਿੱਛੇ ਭੱਜਦਾ ਏ ਇਨਸਾਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!