ਦੁੱਖਭੰਜਨ ਸਿੰਘ ਰੰਧਾਵਾ
0351920036369
ਕਿੰਨੇ ਮੇਰੇ ਮੁਕੱਦਰ ਚੰਗੇ ਸੀ,
ਤੇਰੇ ਵਿੱਚ ਥੋੜੀ ਥਾਂ,
ਮਿਲ ਗਈ ਏ,
ਧੰਨ ਭਾਗ ਨੇਂ।
ਤੇਰੇ ਮਨ ਅੰਦਰ ਸੀ,
ਬੜਾ ਕੁਝ ਚੱਲਿਆ,
ਹੁੰਦੀ ਹੁੰਦੀ ਹਾਂ,
ਮਿਲ ਗਈ ਏ,
ਧੰਨ ਭਾਗ ਨੇਂ।
ਮੈਂ ਗੱਲ ਸਮਝੀ,
ਤੇਰੀ ਰੂਹ ਅੰਦਰਲੀ,
ਐਂਵੇਂ ਨਈਂ ਮੈਨੂੰ ਤਾਂ,
ਮਿਲ ਗਈ ਏਂ,
ਧੰਨ ਭਾਗ ਨੇਂ ।
ਦੁੱਖਭੰਜਨ ਤਪਦੇ ਨੂੰ,
ਸੜੀਆਂ ਧੁੱਪਾਂ ਅੰਦਰ,
ਤੇਰੇ ਪਿਆਰ ਦੀ ਗੂੜ੍ਹੀ,
ਛਾਂ ਮਿਲ ਗਈ ਏ,
ਧੰਨ ਭਾਗ ਨੇਂ,
ਧੰਨ ਭਾਗ ਨੇਂ।